The Khalas Tv Blog International ਕੈਨੇਡਾ ਵਿੱਚ ਫੇਸਬੁੱਕ-ਇੰਸਟਾਗ੍ਰਾਮ ‘ਤੇ ਖ਼ਬਰਾਂ ਬਾਰੇ ਸਰਕਾਰ ਨੇ ਲਿਆ ਵੱਡਾ ਫ਼ੈਸਲਾ, ਨਿਊਜ਼ ਇੰਡਸਟਰੀ ਹੋਵੇਗਾ ਫ਼ਾਇਦਾ
International

ਕੈਨੇਡਾ ਵਿੱਚ ਫੇਸਬੁੱਕ-ਇੰਸਟਾਗ੍ਰਾਮ ‘ਤੇ ਖ਼ਬਰਾਂ ਬਾਰੇ ਸਰਕਾਰ ਨੇ ਲਿਆ ਵੱਡਾ ਫ਼ੈਸਲਾ, ਨਿਊਜ਼ ਇੰਡਸਟਰੀ ਹੋਵੇਗਾ ਫ਼ਾਇਦਾ

The government has taken a big decision about news on Facebook-Instagram in Canada, the news industry will benefit

ਕੈਨੇਡਾ ‘ਚ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਯੂਜ਼ਰਸ ਜਲਦ ਹੀ ਨਿਊਜ਼ ਫੀਡ ਨਹੀਂ ਦੇਖ ਸਕਣਗੇ। ਦਰਅਸਲ, ਕੈਨੇਡਾ ਸਰਕਾਰ ਨੇ ਅਪ੍ਰੈਲ 2022 ਵਿੱਚ ਬਿੱਲ ਸੀ-18 ਪੇਸ਼ ਕੀਤਾ ਸੀ। ਬਿੱਲ ਦੇ ਲਾਗੂ ਹੋਣ ਤੋਂ ਬਾਅਦ ਗੂਗਲ, ਮੈਟਾ ਵਰਗੀਆਂ ਤਕਨੀਕੀ ਕੰਪਨੀਆਂ ਨੂੰ ਨਿਊਜ਼ ਪਬਲਿਸ਼ਰਾਂ ਦੀ ਸਮਗਰੀ ਲਈ ਭੁਗਤਾਨ ਕਰਨਾ ਹੋਵੇਗਾ।

ਇਸ ਕਾਰਨ ਮੇਟਾ ਨੇ ਵੀਰਵਾਰ (22 ਜੂਨ) ਨੂੰ ਕਿਹਾ, ‘ਅਸੀਂ ਪੁਸ਼ਟੀ ਕਰ ਰਹੇ ਹਾਂ ਕਿ ਆਨਲਾਈਨ ਨਿਊਜ਼ ਐਕਟ (ਬਿੱਲ ਸੀ-18) ਦੇ ਪ੍ਰਭਾਵੀ ਹੋਣ ਤੋਂ ਪਹਿਲਾਂ ਕੈਨੇਡਾ ਦੇ ਸਾਰੇ ਉਪਭੋਗਤਾਵਾਂ ਲਈ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਖਬਰਾਂ ਦੀ ਉਪਲਬਧਤਾ ਖਤਮ ਹੋ ਜਾਵੇਗੀ।’ ਇਸ ਤੋਂ ਇਲਾਵਾ, ਮੈਟਾ ਨੇ ਕਿਹਾ ਹੈ ਕਿ ਖਬਰਾਂ ਦੀ ਸਮੱਗਰੀ ਨੂੰ ਪ੍ਰਭਾਵਿਤ ਕਰਨ ਵਾਲੇ ਬਾਅਦ ਦੇ ਬਦਲਾਅ ਕੈਨੇਡਾ ਵਿੱਚ ਮੈਟਾ ਦੇ ਉਤਪਾਦਾਂ ਅਤੇ ਸੇਵਾਵਾਂ ਨੂੰ ਪ੍ਰਭਾਵਿਤ ਨਹੀਂ ਕਰਨਗੇ।

ਕੈਨੇਡੀਅਨ ਸਰਕਾਰ ਸਥਾਨਕ ਨਿਊਜ਼ ਇੰਡਸਟਰੀ ਨੂੰ ਸਮਰਥਨ ਦੇਣਾ ਚਾਹੁੰਦੀ ਹੈ

ਇਹ ਕਾਨੂੰਨ, ਆਨਲਾਈਨ ਨਿਊਜ਼ ਐਕਟ (ਬਿੱਲ ਸੀ-18) ਵਜੋਂ ਜਾਣਿਆ ਜਾਂਦਾ ਹੈ, ਕੈਨੇਡੀਅਨ ਮੀਡੀਆ ਉਦਯੋਗ ਦੀਆਂ ਸ਼ਿਕਾਇਤਾਂ ਤੋਂ ਬਾਅਦ ਪ੍ਰਸਤਾਵਿਤ ਕੀਤਾ ਗਿਆ ਸੀ। ਇਸ ਦੇ ਜ਼ਰੀਏ ਕੈਨੇਡਾ ਟੈਕਨਾਲੋਜੀ ਕੰਪਨੀਆਂ ‘ਤੇ ਸਖ਼ਤ ਨਿਯਮ ਚਾਹੁੰਦਾ ਹੈ, ਤਾਂ ਜੋ ਖ਼ਬਰਾਂ ਦੇ ਕਾਰੋਬਾਰ ਨੂੰ ਆਨਲਾਈਨ ਵਿਗਿਆਪਨ ਬਾਜ਼ਾਰ ਤੋਂ ਬਾਹਰ ਹੋਣ ਤੋਂ ਰੋਕਿਆ ਜਾ ਸਕੇ। ਇਸ ਕਾਨੂੰਨ ਰਾਹੀਂ ਸਰਕਾਰ ਸੰਘਰਸ਼ ਕਰ ਰਹੇ ਸਥਾਨਕ ਸਮਾਚਾਰ ਉਦਯੋਗ ਦਾ ਸਮਰਥਨ ਕਰਨਾ ਚਾਹੁੰਦੀ ਹੈ।

ਕੈਨੇਡਾ ਵਿੱਚ 2008 ਤੋਂ ਹੁਣ ਤੱਕ 470 ਤੋਂ ਵੱਧ ਮੀਡੀਆ ਆਊਟਲੈੱਟ ਬੰਦ ਹੋ ਚੁੱਕੇ ਹਨ।

ਸਰਕਾਰ ਮੁਤਾਬਕ ਕੈਨੇਡਾ ਵਿੱਚ 2008 ਤੋਂ ਹੁਣ ਤੱਕ 470 ਤੋਂ ਵੱਧ ਮੀਡੀਆ ਆਊਟਲੈੱਟ ਬੰਦ ਹੋ ਚੁੱਕੇ ਹਨ। ਇਸ ਨਾਲ ਇਸ ਸਮੇਂ ਦੌਰਾਨ ਪੱਤਰਕਾਰੀ ਦੀਆਂ ਨੌਕਰੀਆਂ ਦਾ ਇੱਕ ਤਿਹਾਈ ਹਿੱਸਾ ਖ਼ਤਮ ਹੋ ਗਿਆ।

ਅਜਿਹਾ ਕਾਨੂੰਨ ਲਿਆਉਣ ਵਾਲਾ ਆਸਟ੍ਰੇਲੀਆ ਪਹਿਲਾ ਦੇਸ਼ ਸੀ

ਇਸ ਤੋਂ ਪਹਿਲਾਂ, ਆਸਟ੍ਰੇਲੀਆ ਪਹਿਲਾ ਦੇਸ਼ ਸੀ ਜਿਸ ਨੇ ਡਿਜੀਟਲ ਕੰਪਨੀਆਂ ਨੂੰ ਖ਼ਬਰਾਂ ਦੀ ਸਮੱਗਰੀ ਦੀ ਵਰਤੋਂ ਲਈ ਭੁਗਤਾਨ ਕਰਨ ਲਈ ਮਜਬੂਰ ਕੀਤਾ ਸੀ। ਇਸ ਤੋਂ ਬਾਅਦ ਗੂਗਲ ਅਤੇ ਫੇਸਬੁੱਕ ਨੇ ਆਪਣੀ ਸਰਵਿਸ ਨੂੰ ਇਕ ਤਰ੍ਹਾਂ ਨਾਲ ਘੱਟ ਕਰਨ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਉੱਥੋਂ ਦੀ ਸਰਕਾਰ ਨੇ ਕਾਨੂੰਨ ‘ਚ ਬਦਲਾਅ ਕੀਤਾ ਸੀ।

Exit mobile version