‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਐੱਸਆਈਟੀ ਵੱਲੋਂ ਬਰਗਾੜੀ ਬੇਅਦਬੀ ਮਾਮਲੇ ਵਿੱਚ 6 ਲੋਕਾਂ ਦੀ ਗ੍ਰਿਫਤਾਰੀ ਬਾਰੇ ਬੋਲਦਿਆਂ ਕਿਹਾ ਕਿ ‘ਇਹ ਉਹੀ ਲੋਕ ਹਨ, ਜਿਨ੍ਹਾਂ ਨੂੰ ਪਹਿਲਾਂ ਵੀ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਨੂੰ ਤਾਂ ਕੈਪਟਨ ਸਰਕਾਰ ਨੇ 6-6 ਗੰਨਮੈਨ ਦਿੱਤੇ ਹੋਏ ਹਨ। ਇਹ ਸਾਰੀ ਵੋਟਾਂ ਦੀ ਖੇਡ ਹੈ ਕਿਉਂਕਿ ਚੋਣਾਂ ਨੇੜੇ ਆ ਰਹੀਆਂ ਹਨ। ਜੇ ਸਰਕਾਰਾਂ ਦੀ ਇਮਾਨਦਾਰੀ ਹੁੰਦੀ ਤਾਂ ਹੁਣ ਤੱਕ ਸਾਨੂੰ ’84 ਦਾ ਇਨਸਾਫ ਵੀ ਮਿਲ ਜਾਣਾ ਸੀ। ਸਰਕਾਰਾਂ ਦੀ ਬੇਈਮਾਨੀ ਕਰਕੇ ਸਾਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ। ਇਹ ਸਰਕਾਰ ਵੀ ਬੇਈਮਾਨ ਹੈ, ਇਹ ਸਿਰਫ ਚੋਣਾਂ ਤੱਕ ਸਮਾਂ ਟਪਾ ਰਹੀ ਹੈ। ਸਰਕਾਰ ਫੇਲ੍ਹ ਨਹੀਂ ਹੋਈ, ਸਰਕਾਰ ਬੇਈਮਾਨ ਸਾਬਿਤ ਹੋਈ ਹੈ। ਜੋ ਮੰਤਰੀ ਹੁਣ ਬੇਅਦਬੀ ਮਾਮਲਿਆਂ ਖਿਲਾਫ ਆਵਾਜ਼ ਚੁੱਕ ਰਹੇ ਹਨ, ਮੈਂ ਉਨ੍ਹਾਂ ਦਾ ਸ਼ੁਕਰਗੁਜ਼ਾਰ ਹਾਂ’।