Punjab

ਬੇਅਦਬੀ ਅਤੇ ਬਹਿਬਲ ਗੋ ਲੀ ਕਾਂਡ ‘ਚ ਇਨਸਾਫ਼ ਲਈ ਸਰਕਾਰ ਨੇ ਮੰਗੇ 3 ਮਹੀਨੇ

‘ਦ ਖਾਲਸ ਬਿਉਰੋ:ਬੇਅਦਬੀ ਅਤੇ ਬਹਿਬਲ ਗੋ ਲੀ ਕਾਂਡ ਵਿੱਚ ਨਾਮਜ਼ਦ ਹੋਏ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਨੂੰ ਜਲਦ ਨਿਪਟਾਉਣ ਲਈ ਪੰਜਾਬ ਸਰਕਾਰ ਨੇ ਕਾਨੂੰਨੀ ਮਾਹਰਾਂ ਦੀ ਟੀਮ ਕਾਇਮ ਕੀਤੀ ਸੀ । ਇਸ ਟੀਮ ਨੇ ਅੱਜ ਬਹਿਬਲ ਕਲਾਂ ਵਿੱਚ ਧਰਨੇ ’ਤੇ ਬੈਠੇ ਪੀੜਤ ਪਰਿਵਾਰਾਂ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਹੈ ਤੇ ਇਹ ਭਰੋਸਾ ਦਿੱਤਾ ਹੈ ਕਿ ਤਿੰਨ ਮਹੀਨਿਆਂ ਵਿਚ ਪੰਜਾਬ ਸਰਕਾਰ ਕਾਨੂੰਨੀ ਕਾਰਵਾਈ ਮੁਕੰਮਲ ਕਰੇਗੀ। ਬਹਿਬਲ ਕਲਾਂ ਪਹੁੰਚੀ ਐਡਵੋਕੇਟ ਜਨਰਲ ਪੰਜਾਬ ਦੇ ਦਫ਼ਤਰ ਦੀ ਟੀਮ ਨੇ ਇਹ ਕਿਹਾ ਹੈਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਬਹਿਬਲ ਗੋ ਲੀਕਾਂਡ ਅਤੇ ਬੇਅਦਬੀ ਕਾਂਡ ਸਬੰਧੀ ਪਈਆਂ ਰਿੱਟਾਂ ਦਾ ਪਹਿਲ ਦੇ ਆਧਾਰ ’ਤੇ ਫ਼ੈਸਲਾ ਕਰਵਾਇਆ ਜਾਵੇਗਾ।

ਬਹਿਹਲ ਕਲਾਂ ਵਿੱਚ ਪੁਲਸ ਦੀ ਗੋ ਲੀ ਨਾਲ ਸ਼ ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਦੇ ਸਪੁਤਰ ਸੁਖਰਾਜ ਸਿੰਘ ਨੇ ਵੀ ਇਹ ਕਿਹਾ ਹੈ ਕਿ ਸਰਕਾਰ ਨੇ ਹੁੱਣ 3 ਮਹੀਨਿਆਂ ਦਾ ਸਮਾਂ ਮੰਗਿਆ ਹੈ। ਪਿਛਲੇ ਦਿਨੀ ਹਾਈ ਕੋਰਟ ਚ ਇਹ ਗੱਲ ਕਹੀ ਗਈ ਸੀ ਕਿ ਸੁਮੇਧ ਸੈਣੀ ਦੀ ਹੁੱਣ ਪੰਜਾਬ ਸਰਕਾਰ ਨੂੰ ਕਿਸੇ ਵੀ ਕੇਸ ਵਿੱਚ ਲੋੜ ਨਹੀਂ ਹੈ,ਜਿਸ ਬਾਰੇ ਉਹਨਾਂ ਦਾਅਵਾ ਕੀਤਾ ਹੈ ਕਿ ਅਜਿਹਾ ਕੋਈ ਵੀ ਹੁੱਕਮ ਜਾਰੀ ਨਹੀਂ ਹੋਇਆ ਹੈ ।
ਮਾਮਲਿਆਂ ਦੀ ਸੁਣਵਾਈ ਲਟਕਣ ਕਾਰਨ ਨਿਰਾਸ਼ ਪੀੜਤ ਪਰਿਵਾਰ ਨੇ ਛੇ ਅਪਰੈਲ ਨੂੰ ਬਠਿੰਡਾ ਅੰਮ੍ਰਿਤਸਰ ਹਾਈਵੇਅ ਜਾਮ ਕਰ ਦਿੱਤਾ ਸੀ। ਜਾਮ ਖੁੱਲ੍ਹਵਾਉਣ ਲਈ ਪੰਜਾਬ ਸਰਕਾਰ ਦੀ ਟੀਮ ਨੇ ਅੰਦੋਲਨਕਾਰੀਆਂ ਨੂੰ ਭਰੋਸਾ ਦਿੱਤਾ ਸੀ ਕਿ ਅਗਲੇ ਤਿੰਨ ਦਿਨਾਂ ਵਿੱਚ ਕੇਸਾਂ ਦੇ ਨਿਪਟਾਰੇ ਲਈ ਰਣਨੀਤੀ ਤਿਆਰ ਕੀਤੀ ਜਾਵੇਗੀ ਅਤੇ ਅੱਜ ਇਹ ਟੀਮ ਆਪਣੀ ਰਣਨੀਤੀ ਤਿਆਰ ਕਰਕੇ ਧਰਨਾਕਾਰੀਆਂ ਕੋਲ ਪੁੱਜੀ ਸੀ ਤੇ ਹੁਣ ਸਰਕਾਰ ਨੇ 3 ਮਹੀਨਿਆਂ ਦਾ ਸਮਾਂ ਮੰਗਿਆ