Punjab

ਸਰਕਾਰ ਨੇ ਕਰਤੇ ਕੋਠੇ ਕੈਂਸਲ, ਸੰਸਦ ਮੈਂਬਰ ਦਾ ਵੱਡਾ ਇਲਜ਼ਾਮ

ਬਿਉਰੋ ਰਿਪੋਰਟ – ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਤੇ ਗਿੱਦੜਬਾਹਾ ਹਲਕੇ ਦੇ 12 ਤੋਂ 13 ਹਜ਼ਾਰ ਲੋਕਾਂ ਦੇ ਕੋਠੇ ਕੈਂਸਲ ਕਰਨ ਦਾ ਇਲਜਾਮ ਲਗਾਇਆ ਹੈ। ਰਾਜਾ ਵੜਿੰਗ ਨੇ ਕਿਹਾ ਕਿ ਜੋ ਅਸੀਂ ਕੋਠੇ ਲਿਖ ਕੇ ਦਿੱਤੇ ਸਨ ਉਹ ਝਾੜੂ ਦੀ ਸਰਕਾਰ ਨੇ ਕੈਂਸਲ ਕਰ ਦਿੱਤੇ ਹਨ, ਅਸੀਂ ਕੋਠੇ ਲਿਖਣ ਸਮੇਂ ਕਿਸੇ ਦੀ ਵੀ ਪਾਰਟੀ ਨਹੀਂ ਦੇਖੀ ਇਸ ਕਰਕੇ ਇਕ ਪਾਸੇ ਪੂਰੇ ਪੰਜਾਬ ਦੇ 14 ਹਜ਼ਾਰ ਕੋਠੇ ਸੀ ਤੇ ਇਕੱਲੇ ਗਿੱਦੜਬਾਹੇ ਦੇ 14 ਹਜ਼ਾਰ ਸੀ। ਪਰ ਪੰਜਾਬ ਸਰਕਾਰ ਨੇ ਗਿੱਦੜਬਾਹਾ ਦੇ ਸਾਰੇ ਕੋਠੇ ਕੈਂਸਲ ਕਰ ਦਿੱਤੇ ਹਨ। ਜਿਨ੍ਹਾਂ ਲੋਕਾਂ ਨੇ ਆਪ ਦਾ ਵਿਧਾਇਕ ਗਿੱਦੜਬਾਹਾ ‘ਚ ਭਾਰੀ ਵੋਟਾਂ ਪਾ ਕੇ ਬਣਾਇਆ ਸੀ ਉਨ੍ਹਾਂ ਦੇ ਵੀ ਕੋਠੇ ਰੱਦ ਕਰ ਦਿੱਤੇ ਹਨ। ਇਹ ਹੁਣ ਕੇਵਲ ਆਪਣੇ ਚੰਦ ਕੋ ਬੰਦਿਆਂ ਦੇ ਕੋਠੇ ਲਿਖ ਰਹੇ ਹਨ। ਵੜਿੰਗ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੀ ਇਸ ਕਾਰਵਾਈ ਨੂੰ ਰੁਕਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁੱਖ ਕਰਨਗੇ। ਦੱਸ ਦੇਈਏ ਕਿ ਪਿੰਡਾਂ ਵਿਚ ਕੋਠੇ ਉਹ ਘਰ ਹੁੰਦੇ ਹਨ ਜੋ ਸਰਕਾਰ ਲੋੜਵੰਦ ਲੋਕਾਂ ਨੂੰ ਦਿੰਦੀ ਹੈ।

ਇਹ ਵੀ ਪੜ੍ਹੋ – ਪੁਲਿਸ ‘ਤੇ ਗੋਲੀਬਾਰੀ ਕਰਨ ਵਾਲੇ ਵਿਅਕਤੀ ਦੇ ਘਰ ‘ਤੇ ਚਲਾਇਆ ਬੁਲਡੋਜ਼ਰ