‘ਦ ਖ਼ਾਲਸ ਬਿਊਰੋ :- ਪੰਜਾਬ ਸਰਕਾਰ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਲਈ ਮੁਲਾਜ਼ਮਾਂ ਤੋਂ 31 ਦਸੰਬਰ ਤੱਕ ਆਪਸ਼ਨ ਮੰਗ ਲਈ ਗਈ ਹੈ। ਇਹ ਤੀਜੀ ਵਾਰ ਹੈ ਜਦੋਂ ਪੰਜਾਬ ਸਰਕਾਰ ਵੱਲੋਂ ਅਜਿਹਾ ਪੱਤਰ ਜਾਰੀ ਕੀਤਾ ਗਿਆ ਹੈ। ਛੇਵਾਂ ਤਨਖਾਹ ਕਮਿਸ਼ਨ 2016 ਤੋਂ ਲਾਗੂ ਹੋਣਾ ਸੀ ਜਿਹੜਾ ਕਿ ਹੁਣ ਤੱਕ ਲਟਕਦਾ ਆ ਰਿਹਾ ਹੈ। ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲੈ ਕੇ ਸਰਕਾਰ ਅਤੇ ਮੁਲਾਜ਼ਮਾਂ ਦਰਮਿਆਨ ਸਹਿਮਤੀ ਨਹੀਂ ਬਣ ਰਹੀ ਹੈ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁਲਾਜ਼ਮਾਂ ਨੂੰ ਛੇਵੇਂ ਤਨਖਾਹ ਕਮਿਸ਼ਨ ਮੁਤਾਬਕ ਨਵੰਬਰ ਦੀ ਵਧੀ ਹੋਈ ਤਨਖਾਹ ਦੇਣ ਦਾ ਐਲਾਨ ਕਰ ਚੁੱਕੇ ਹਨ ਜਦਕਿ ਅਸਲੀਅਤ ਵਿੱਚ ਹਾਲੇ ਆਪਸ਼ਨ ਪੁੱਛੀ ਜਾ ਰਹੀ ਹੈ।