Punjab

ਰੋਪੜ ਦੀ ਬੱਚੀ ਨੇ ਪੰਜਾਬ ਦਾ ਨਾਮ ਕੀਤਾ ਰੌਸ਼ਨ, ਇਰਾਨ ਜਾ ਕੇ ਕਰੇਗੀ ਚੋਟੀ ਫਤਿਹ

ਰੋਪੜ ਦੀ ਰਹਿਣ ਵਾਲੀ ਸਾਨਵੀ ਸੂਦ ਨੇ ਛੋਟੀ ਜਿਹੀ ਉਮਰ ਵਿੱਚ ਮਾਉਂਟ ਐਵਰੈਸਟ ਦੇ ਬੇਸ ਕੈਂਪ ਨੂੰ ਫਤਿਹ ਕੀਤਾ ਹੈ। ਉਸ ਵੱਲੋਂ ਹੁਣ ਇਰਾਨ ਵਿੱਚ ਇਕ ਹੋਰ ਚੋਟੀ ਨੂੰ ਫਤਿਹ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸਾਨਵੀ  ਅੱਜ ਇਰਾਨ ਜਾਣ ਲਈ ਰਵਾਨਾ ਹੋਵੇਗੀ।

ਉਸ ਦੇ ਇਰਾਨ ਜਾਣ ਤੋਂ ਪਹਿਲਾਂ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਡਾ ਨੇ ਲੜਕੀ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਕਾਮਨਾ ਕੀਤੀ ਕਿ ਲੜਕੀ ਕਾਮਯਾਬ ਹੋ ਕੇ ਪੰਜਾਬ ਦਾ ਨਾਮ ਰੌਸ਼ਨ ਕਰੇ। ਉਸ ਵੱਲੋਂ ਪਹਿਲਾ ਆਪਣੇ ਗਰੁੱਪ ਦੇ ਨਾਲ ਮਾਉਂਟ ਐਵਰਸਟ ਦੇ ਬੇਸ ਕੈਂਪ ਨੂੰ ਫਤਿਹ ਕੀਤਾ ਗਿਆ ਹੈ। ਇਸ ਮੌਕੇ ਹਲਕਾ ਵਿਧਾਇਕ ਨੇ ਕਿਹਾ ਕਿ ਸਾਨਵੀ ਛੋਟੀ ਉਮਰ ਵਿੱਚ ਵੀ ਪਹਾੜਾਂ ਨੂੰ ਸਰ ਕਰਨ ਦੀ ਹਿੰਮਤ ਰੱਖਦੀ ਹੈ। ਉਨ੍ਹਾਂ ਕਿਹਾ ਕਿ ਸਾਨਵੀ ਮਾਉਂਟ ਐਵਰਸਟ ਤੋਂ ਬਾਅਦ ਏਸ਼ਿਆ ਦੀ ਸਭ ਤੋਂ ਉੱਚੀ ਚੋਟੀ ਨੂੰ ਸਰ ਕਰਨ ਲਈ ਇਰਾਨ ਜਾ ਰਹੀ ਹੈ।

ਵਿਧਾਇਕ ਦਿਨੇਸ਼ ਚੱਡਾ ਨੇ ਕਿਹਾ ਕਿ ਉਹ ਅੱਜ ਸਾਨਵੀ ਨੂੰ ਸ਼ੁੱਭਕਾਮਨਾਵਾਂ ਦੇਣ ਲਈ ਇੱਥੇ ਆਏ ਹਨ। ਉਨ੍ਹਾਂ ਕਿਹਾ ਕਿ ਉਹ ਪਰਿਵਾਰ ਦੀ ਵੀ ਦਾਦ ਦਿੰਦੇ ਹਨ ਜਿਨ੍ਹਾਂ ਨੇ ਬੱਚੀ ਨੂੰ ਇੱਥੋਂ ਤੱਕ ਆਉਣ ਦਿੱਤਾ। ਚੱਡਾ ਨੇ ਕਿਹਾ ਕਿ ਇੰਨੀ ਛੋਟੀ ਉਮਰ ਵਿੱਚ ਇੰਨੀਆਂ ਵੱਡੀਆਂ ਪਹਾੜੀਆਂ ਨੂੰ ਸਰ ਕਰਨ ਦਾ ਹੌਸਲਾ ਬਹੁਤ ਘੱਟ ਬੱਚਿਆਂ ਵਿੱਚ ਹੁੰਦਾ ਹੈ। ਇਹ ਬਹਾਦਰੀ ਕਿਸੇ-ਕਿਸੇ ਵਿੱਚ ਹੁੰਦੀ ਹੈ। ਉਨ੍ਹਾ ਕਿਹਾ ਕਿ ਸਾਨਵੀ ਰੋਪੜ ਦੇ ਨਾਲ-ਨਾਲ ਸਮੁੱਚੇ ਪੰਜਾਬ ਦਾ ਨਾ ਰੌਸ਼ਨ ਕਰ ਰਹੀ ਹੈ।

ਹੁਣ ਤੱਕ ਸਾਨਵੀ ਮਾਊਂਟ ਐਵਰੈਸਟ, ਮਾਊਂਟ ਕਿਲੀਮੰਜਾਰੋ (ਅਫਰੀਕਾ ਦੀ ਸਭ ਤੋਂ ਉੱਚੀ ਚੋਟੀ) ਅਤੇ ਮਾਊਂਟ ਕੋਸੀਸਜ਼ਕੋ (ਆਸਟੇ੍ਰਲੀਆ ਦੀ ਸਭ ਤੋਂ ਉੱਚੀ ਚੋਟੀ) ਦੇ ਬੇਸ ਕੈਂਪਾਂ ’ਤੇ ਚੜ੍ਹ ਚੁੱਕੀ ਹੈ।

ਇਹ ਵੀ ਪੜ੍ਹੋ –  ਵੋਟ ਸਿਆਸਤ ਵਿਚ ਸਿੱਖ ਰਾਜਨੀਤੀ ਦੇ ਅਧਾਰਾਂ ਨੂੰ ਮੁੜ ਸੁਰਜੀਤ ਕੀਤਾ ਜਾਵੇ: ਪੰਥ ਸੇਵਕ