ਹਰਿਆਣਾ ਦੇ ਫਰੀਦਾਬਾਦ ਤੋਂ ਬਹੁਤ ਭਿਆਨਕ ਖ਼ਬਰ ਸਾਹਮਣੇ ਆਈ ਹੈ। ਜਿੱਥੇ ਵਿਆਹ ਵਾਲੀ ਲੜਕੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਇਹ ਸੜਕ ਹਾਦਸਾ ਵਿਨੈ ਨਗਰ ਇਲਾਕੇ ‘ਚ ਵਾਪਰਿਆ। ਬੇਹੱਦ ਦੁਖਦਾਈ ਗੱਲ ਇਹ ਹੈ ਕਿ ਅੱਜ ਹੀ ਲੜਕੀ ਦਾ ਵਿਆਹ ਸੀ। ਵਿਆਹ ਦੀਆਂ ਖੁਸ਼ੀਆਂ ਗਮੀਆਂ ਵਿੱਚ ਬਦਲ ਗਈਆਂ ਹਨ। ਹਾਦਸੇ ‘ਚ ਲੜਕੀ ਦੇ ਭਰਾਵਾਂ ਅਤੇ ਉਸ ਦੀ ਸਹੇਲੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਲੜਕੀ ਦਾ ਨਾਮ ਅੰਕਿਤਾ ਸੀ। ਉਹ ਫਰੀਦਾਬਾਦ-ਦਿੱਲੀ ਬਾਰਡਰ ‘ਤੇ ਮੋਲਡਬੈਂਡ ‘ਦੀ ਰਹਿਣ ਵਾਲੀ ਸੀ, ਜੋ ਮੁਥੂਟ ਫਾਈਨਾਂਸ ਕੰਪਨੀ ‘ਚ ਕੰਮ ਕਰਦੀ ਸੀ। ਉਸਦਾ ਪਰਿਵਾਰ ਮੂਲ ਰੂਪ ਤੋਂ ਵੈਸ਼ਾਲੀ, ਬਿਹਾਰ ਦਾ ਰਹਿਣ ਵਾਲਾ ਹੈ। ਅੱਜ 22 ਅਪ੍ਰੈਲ ਨੂੰ ਅੰਕਿਤਾ ਦਾ ਵਿਆਹ ਸੀ।
ਅੰਕਿਤਾ ਦੇ ਮਾਸੜ ਮਿਥਲੇਸ਼ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਵਿਨੈ ਨਗਰ ਸਥਿਤ ਚਾਚਾ ਸੀਯਾ ਰਾਮ ਦੇ ਘਰ ਪੂਜਾ ਦੀ ਰਸਮ ਸੀ। ਇਸ ‘ਚ ਹਿੱਸਾ ਲੈਣ ਲਈ ਅੰਕਿਤਾ ਆਪਣੇ ਭਰਾ ਸੁਮਨਕੀਤ, ਚਚੇਰੇ ਭਰਾ ਨਿਸ਼ਾਂਤ ਕੁਮਾਰ ਅਤੇ ਆਪਣੇ ਦੋਸਤ ਨਾਲ ਆਪਣੀ ਚਾਚੀ ਦੇ ਘਰ ਜਾ ਰਹੀ ਸੀ। ਜਦੋਂ ਉਨ੍ਹਾਂ ਦੀ ਕਾਰ ਸੈਕਟਰ 37 ਬਾਈਪਾਸ ਰੋਡ ‘ਤੇ ਪਹੁੰਚੀ ਤਾਂ ਕਾਰ ਉਥੇ ਖੜ੍ਹੇ ਇਕ ਟਰੱਕ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ‘ਚ ਸਵਾਰ ਚਾਰੇ ਵਿਅਕਤੀ ਜ਼ਖ਼ਮੀ ਹੋ ਗਏ।
ਹਾਦਸੇ ਤੋਂ ਬਾਅਦ ਸਾਰਿਆਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ। ਕੁੱਝ ਸਮੇਂ ਬਾਅਦ ਅੰਕਿਤਾ ਦੀ ਇਲਾਜ ਦੌਰਾਨ ਮੌਤ ਹੋ ਗਈ। ਬਾਕੀ 3 ਜ਼ਖ਼ਮੀਆਂ ਨੂੰ ਗੰਭੀਰ ਹਾਲਤ ‘ਚ ਦਿੱਲੀ ਦੇ ਟਰਾਮਾ ਸੈਂਟਰ ‘ਚ ਰੈਫਰ ਕੀਤਾ ਗਿਆ ਹੈ। ਉੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਅੰਕਿਤਾ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ।
ਇਹ ਵੀ ਪੜ੍ਹੋ – ਕੇਜਰੀਵਾਲ ਨੂੰ ਅਦਾਲਤ ਤੋਂ ਦੂਜਾ ਝਟਕਾ! ਜੇਲ੍ਹ ‘ਚ ਨਹੀਂ ਮਿਲੇਗੀ ਇਹ ਸਹੂਲਤ