Punjab

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜਲਾਸ ਸ਼ੁਰੂ

The general meeting of Shiromani Gurdwara Parbandhak Committee has started

ਇਹ ਤਸਵੀਰ ਥੋੜੇ ਹੀ ਸਮੇਂ ‘ਚ ਸਾਫ਼ ਹੋ ਜਾਵੇਗੀ ਕਿ ਕਿਹੜਾ ਬਣਦਾ ਐਸਜੀਪੀਸੀ ਦਾ ਪ੍ਰਧਾਨ। ਦਰਅਸਲ ਪ੍ਰੈਜੀਿਡੈਂਟਡ ਦੀ ਚੋਣ ਐਨੀ ਸੌਖੀ ਵੀ ਨਹੀਂ ਹੋਣ ਵਾਲੀ। ਦੁਚਿੱਤੀ ‘ਚ ਕਮੇਟੀ ਦੇ ਮੈਂਬਰ ਵੀ ਹਨ। ਬੀਬੀ ਜਗੀਰ ਕੌਰ ਆਪਣੀ ਜਿੱਤ ਦਾ ਦਾਅਵਾ ਕਰ ਰਹੇ ਹਨ। ਦੂਜੇ ਪਾਸੇ ਅਕਾਲੀ ਦਲ ਵੱਲੋਂ ਉਤਾਰੇ ਉਮੀਵਾਰ ਧਾਮੀ ਦਾ ਪੱਲੜਾ ਵੀ ਭਾਰੀ ਦੱਸਿਆ ਜਾ ਰਿਹਾ।

ਬੀਬੀ ਜਗੀਰ ਕੌਰ ਨੂੰ ਅਕਾਲੀ ਦਲ ਦੇ ਵਿਰੋਧੀਆਂ ਦੀ ਤਾਂ ਖੁੱਲ੍ਹੀ ਹਮਾਇਤ ਹੈ ਪਰ ਬੀਬੀ ਵੀ ਆਪਣੇ ਪੱਤੇ ਨਹੀਂ ਖੋਲ੍ਹ ਰਹੀ ਕਿ ਅਕਾਲੀ ਦਲ ਦੇ ਹੋਰ ਕਿੰਨੇ ਕਮੇਟੀ ਮੈਂਬਰ ਜਗੀਰ ਕੌਰ ਦੇ ਲਿੰਕ ‘ਚ ਹਨ। ਅਕਾਲੀ ਦਲ ਨੇ ਇਹ ਵੀ ਇਲਜ਼ਾਮ ਲਾਇਆ ਕਿ ਬੀਬੀ ਜਗੀਰ ਕੌਰ ਨੂੰ ਬੀਜੇਪੀ ਸਪੌਟ ਕਰ ਰਹ ਹੈ।

ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਦਿੱਤੀ ਖੁੱਲ੍ਹੀ ਹਮਾਇਤ ਕਰਕੇ ਇਹ ਦਾਆਵੇ ਕੀਤੇ ਗਏ ਕਿ ਹਰਿਆਣਾ ਵਾਂਗ ਸ਼੍ਰੋਮਣੀ ਕਮੇਟੀ ‘ਤੇ ਵੀ ਬੀਜੇਪੀ ਕਬਜ਼ਾ ਕਰਨਾ ਚਾਹੁੰਦੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜਲਾਸ ਸ਼ੁਰੂ ਹੋ ਗਿਆ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਰੰਭਤਾ ਦੀ ਅਰਦਾਸ ਕੀਤੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਹੁਕਮਨਾਮਾ ਲਿਆ ਹੈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਹਨ ਮੌਜੂਦ। ਇਜਲਾਸ ਸ਼ੁਰੂ ਹੋਣ ਤੇ ਵਿਛੜ ਚੁਕੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ  ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ਼ੋਕ ਮਤੇ ਪੜ੍ਹੇ ਹਨ।

 

ਅੰਮ੍ਰਿਤਸਰ ਸਾਂਸਦ ਸਿਮਰਨਜੀਤ ਸਿੰਘ ਮਾਨ ਦੇ ਲੜਕੇ ਈਮਾਨ ਸਿੰਘ ਮਾਨ ਤੇ ਜਗਤਾਰ ਸਿੰਘ ਹਵਾਰਾ ਕਮੇਟੀ ਤੇ ਹੋਰ ਸਿੱਖ ਜਥੇਬੰਦੀਆਂ ਨੂੰ ਸ਼੍ਰੋਮਣੀ ਕਮੇਟੀ ਦੇ ਬਾਹਰ ਧਰਨਾ ਲਗਾ ਕੇ ਐਸਜੀਪੀਸੀ ਦੇ ਆਗੂਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਸਰਦਾਰ ਈਮਾਨ ਸਿੰਘ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਸ਼੍ਰੋਮਣੀ ਕਮੇਟੀ ਜਿਹੜੀ ਚੋਣ ਹੋਣ ਜਾ ਰਹੀ ਹੈ ਉਹ ਅੱਖਾਂ ਵਿੱਚ ਧੂੜ ਪਾਉਣ ਵਾਲੀ ਚੋਣ ਹੈ ਉਨ੍ਹਾਂ ਕਿਹਾ ਕਿ ਇਸ ਦੇ ਖ਼ਿਲਾਫ਼ ਅਸੀਂ ਪ੍ਰੋਟੈਸਟ ਕਰ ਰਹੇ ਹਾਂ ।

ਉਨ੍ਹਾਂ ਕਿਹਾ ਕਿ ਗੁਰਦੁਆਰਾ ਐਕਟ ਕਹਿੰਦਾ ਕਿ ਹਰ ਪੰਜ ਸਾਲ ਬਾਅਦ ਚੋਣ ਹੋਣੀ ਚਾਹੀਦੀ ਹੈ ਈਮਾਨ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਗਿਆਰਾਂ ਸਾਲ ਹੋ ਚੱਲੇ ਹਨ ਇਸ ਵਿੱਚ ਸੰਗਤ ਦਾ ਕੋਈ ਮਹੱਤਤਾ ਨਹੀਂ ਪਿਆ ਹੈ।

ਮਾਨ ਨੇ ਕਿਹਾ ਕਿ ਇਨ੍ਹਾਂ ਨੂੰ ਚੋਣ ਕਰਾਉਣ ਦਾ ਫਤਵਾ ਕਿਸ ਨੇ ਦਿੱਤਾ ਹੈ ਜਦਕਿ ਐਕਟ ਵਿੱਚ ਲਿਖਿਆ ਹੈ ਕਿ ਪੰਜ ਸਾਲ ਬਾਅਦ ਚੋਣ ਹੋਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਇਸ ਦੱਸ ਦਾ ਧੋਖਾ ਗੁਰੂ ਘਰ ਨਾਲ ਹੈ ਸਿੱਖ ਕੌਮ ਦੇ ਨਾਲ ਹੈ ਜਿਸ ਦੀ ਮੰਗ ਅਸੀਂ ਇੰਨਾ ਕਿ ਰੱਖ ਰਹੇ ਹਾਂ ਉਨ੍ਹਾਂ ਕਿਹਾ ਕਿ ਜਿਸ ਨੂੰ ਲੈ ਕੇ ਅਸੀਂ ਐੱਸਜੀਪੀਸੀ ਦੇ ਬਾਹਰ ਧਰਨਾ ਲਗਾ ਕੇ ਬੈਠੇ ਹੋਏ ਹਾਂ ਤੇ ਪੁਲੀਸ ਵੱਲੋਂ ਸਾਨੂੰ ਰੋਕਿਆ ਜਾ ਰਿਹਾ ਹੈ ਮਾਨ ਨੇ ਕਿਹਾ ਕਿ 328 ਸਰੂਪ ਚੋਰੀ ਹੋਏ ਹਨ ਪੁਲਸ ਵੱਲੋਂ ਅੱਜ ਤੱਕ ਕੋਈ ਵੀ ਪੜਤਾਲ ਨਹੀਂ ਕੀਤੀ ਗਈ ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਅੰਦਰ ਮੱਥਾ ਟੇਕਣ ਜਾਣ ਤੋਂ ਰੋਕਿਆ ਜਾ ਰਿਹਾ ਹੈ