International

ਬੰਗਲਾਦੇਸ਼ ਦੇ ਸਮੁੰਦਰੀ ਕੰਢਿਆਂ ’ਤੇ ‘ਰੇਮਲ’ ਦਾ ਕਹਿਰ, 7 ਲੋਕਾਂ ਦੀ ਮੌਤ, ਲੱਖਾਂ ਲੋਕ ਬਿਜਲੀ ਤੋਂ ਵਾਂਝੇ

ਬੰਗਲਾਦੇਸ਼ ਦੇ ਤੱਟਵਰਤੀ ਖੇਤਰਾਂ ਵਿੱਚ ਚੱਕਰਵਾਤ ‘ਰੇਮਲ’ ਦੇ ਟਕਰਾਉਣ ਤੋਂ ਬਾਅਦ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲੱਖਾਂ ਲੋਕਾਂ ਦੇ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ। ਰੇਮਲ ਦੇ ਤੱਟ ’ਤੇ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲੀਆਂ ਅਤੇ ਸੈਂਕੜੇ ਪਿੰਡ ਪਾਣੀ ਵਿਚ ਡੁੱਬ ਗਏ।

ਮੌਸਮ ਵਿਭਾਗ ਨੇ ਦਸਿਆ ਕਿ ਸੋਮਵਾਰ ਸਵੇਰੇ ਰੇਮਲ ਥੋੜ੍ਹਾ ਕਮਜ਼ੋਰ ਹੋਇਆ ਅਤੇ ਹਵਾ ਦੀ ਰਫਤਾਰ 80 ਤੋਂ 90 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ। ਚੱਕਰਵਾਤੀ ਤੂਫਾਨ ਐਤਵਾਰ ਅੱਧੀ ਰਾਤ ਨੂੰ ਤੱਟ ’ਤੇ ਟਕਰਾਇਆ ਸੀ।

ਵਿਭਾਗ ਨੇ ਦਸਿਆ ਕਿ ਸਾਗਰ ਟਾਪੂ ਤੋਂ 150 ਕਿਲੋਮੀਟਰ ਉੱਤਰ-ਪੂਰਬ ’ਚ ਸਥਿਤ ਚੱਕਰਵਾਤੀ ਤੂਫਾਨ ਕਾਰਨ ਸਵੇਰੇ 5:30 ਵਜੇ ਭਾਰੀ ਮੀਂਹ ਪਿਆ। ਹਾਲਾਂਕਿ, ਜਿਵੇਂ-ਜਿਵੇਂ ਅਸੀਂ ਉੱਤਰ-ਪੂਰਬ ਦਿਸ਼ਾ ਵਲ ਵਧਦੇ ਗਏ, ਰੇਮਲ ਕਮਜ਼ੋਰ ਹੋਣ ਲੱਗੀ।

ਰੇਮਲ ਇਸ ਸਾਲ ਮਾਨਸੂਨ ਦੇ ਮੌਸਮ ਤੋਂ ਪਹਿਲਾਂ ਬੰਗਾਲ ਦੀ ਖਾੜੀ ’ਚ ਬਣਨ ਵਾਲਾ ਪਹਿਲਾ ਚੱਕਰਵਾਤੀ ਤੂਫਾਨ ਹੈ। ਮਾਨਸੂਨ ਦਾ ਮੌਸਮ ਜੂਨ ਤੋਂ ਸਤੰਬਰ ਤਕ ਰਹਿੰਦਾ ਹੈ। ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਯੂ.ਐਮ.ਓ.) ਦੇ ਅਨੁਸਾਰ, ਜੋ ਸਿਸਟਮ ਹਿੰਦ ਮਹਾਂਸਾਗਰ ਖੇਤਰ ’ਚ ਚੱਕਰਵਾਤ ਦਾ ਨਾਮ ਦਿੰਦਾ ਹੈ, ਓਮਾਨ ਨੇ ਚੱਕਰਵਾਤ ਦਾ ਨਾਮ ਰੇਮਲ (ਅਰਬੀ ’ਚ ਰੇਤ) ਰੱਖਿਆ ਹੈ।

ਚੱਕਰਵਾਤੀ ਤੂਫਾਨ ਦੇ ਨਾਲ ਤੇਜ਼ ਹਵਾਵਾਂ ਅਤੇ ਭਾਰੀ ਬਾਰਸ਼ ਹੋਈ, ਜਿਸ ਦਾ ਅਸਰ ਬਰੀਸਾਲ, ਭੋਲਾ, ਪਟੁਆਖਾਲੀ, ਸੱਤਖੀਰਾ ਅਤੇ ਚਟੋਗ੍ਰਾਮ ਸਮੇਤ ਹੋਰ ਇਲਾਕਿਆਂ ’ਚ ਵੇਖਣ ਨੂੰ ਮਿਲਿਆ। ਅਪਣੀ ਭੈਣ ਅਤੇ ਚਾਚੀ ਨੂੰ ਪਟੁਆਖਾਲੀ ਦੇ ਇਕ ਸੁਰਖਿਅਤ ਥਾਂ ’ਚ ਲਿਆਉਣ ਲਈ ਘਰ ਪਰਤ ਰਿਹਾ ਇਕ ਵਿਅਕਤੀ ਤੂਫਾਨ ਕਾਰਨ ਪਾਣੀ ਦੇ ਤੇਜ਼ ਵਹਾਅ ’ਚ ਵਹਿ ਗਿਆ।

ਸੱਤਖੀਰਾ ’ਚ ਤੂਫਾਨ ਦੌਰਾਨ ਬਚਣ ਲਈ ਦੌੜਦੇ ਸਮੇਂ ਡਿੱਗਣ ਨਾਲ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ। ਢਾਕਾ ਸਥਿਤ ਸੋਮੋਏ ਟੀ.ਵੀ. ਨੇ ਦਸਿਆ ਕਿ ਬਰੀਸਾਲ, ਭੋਲਾ ਅਤੇ ਚਟੋਗ੍ਰਾਮ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ। ਮੋਂਗਲਾ ’ਚ ਇਕ ਟਰਾਲਰ ਡੁੱਬ ਗਿਆ, ਜਿਸ ਕਾਰਨ ਇਕ ਬੱਚੇ ਸਮੇਤ ਦੋ ਲੋਕ ਲਾਪਤਾ ਹੋ ਗਏ।

ਇਹ ਵੀ ਪੜ੍ਹੋ – ਦਿੱਲੀ ਤੋਂ ਜਾ ਰਹੀ ਫਲਾਈਟ ‘ਚ ਮਚੀ ਹਫੜਾ-ਦਫੜੀ, ਫਲਾਈਟ ‘ਚ ਬੰਬ ਲਿਖਿਆ ਟਿਸ਼ੂ ਪੇਪਰ ਮਿਲਿਆ