India Lok Sabha Election 2024

ਲੋਕ ਸਭਾ ਚੋਣਾਂ ਦਾ ਚੌਥਾ ਪੜਾਅ ਹੋਇਆ ਮੁਕੰਮਲ, ਹੋਈਆਂ ਤਿੰਨ ਮੌਤਾਂ

ਲੋਕ ਸਭਾ ਚੋਣਾਂ ਦੀਆਂ ਵੋਟਾਂ ਦੀ ਸ਼ੁਰੂਆਤ 19 ਅ੍ਰਪੈਲ ਨੂੰ ਹੋ ਚੁੱਕੀ ਸੀ, ਜਿਸ ਦਾ ਅੱਜ ਚੌਥਾ ਪੜਾਅ ਮੁਕੰਮਲ ਹੋ ਗਿਆ ਹੈ। 13 ਮਈ ਨੂੰ 9 ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ ਕੁੱਲ 96 ਸੀਟਾਂ ‘ਤੇ ਵੋਟਿੰਗ ਖਤਮ ਹੋ ਗਈ। ਇਸ ਦੌਰਾਨ ਕੁੱਲ 62.56% ਵੋਟਿੰਗ ਹੋਈ ਹੈ। ਪੱਛਮੀ ਬੰਗਾਲ ਵਿੱਚ ਸਭ ਤੋਂ ਵੱਧ 75.72% ਅਤੇ ਜੰਮੂ ਅਤੇ ਕਸ਼ਮੀਰ ਵਿੱਚ ਸਭ ਤੋਂ ਘੱਟ 35.97% ਮਤਦਾਨ ਹੋਇਆ ਹੈ।

ਵੋਟਿੰਗ ਦੌਰਾਨ 3 ਲੋਕਾਂ ਦੀ ਮੌਤ ਹੋ ਗਈ

ਇਸ ਦੌਰਾਨ ਤਿੰਨ ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਜਾਣਕਾਰੀ ਮੁਤਾਬਕ ਪੱਛਮੀ ਬੰਗਾਲ, ਬਿਹਾਰ ਅਤੇ ਮਹਾਰਾਸ਼ਟਰ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਪੱਛਮੀ ਬੰਗਾਲ ਦੇ ਬੋਲਪੁਰ ਵਿੱਚ ਵੋਟਿੰਗ ਤੋਂ ਇੱਕ ਦਿਨ ਪਹਿਲਾਂ ਟੀਐਮਸੀ ਦੇ ਇੱਕ ਵਰਕਰ ਦੀ ਹੱਤਿਆ ਕਰ ਦਿੱਤੀ ਗਈ ਸੀ। ਟੀਐਮਸੀ ਨੇ ਸੀਪੀਆਈ (ਐਮ) ਦੇ ਸਮਰਥਕਾਂ ਉੱਤੇ ਬੰਬ ਧਮਾਕਿਆਂ ਦਾ ਦੋਸ਼ ਲਗਾਇਆ ਹੈ। ਦੁਰਗਾਪੁਰ ਵਿੱਚ ਬੀਜੇਪੀ ਅਤੇ ਟੀਐਮਸੀ ਸਮਰਥਕਾਂ ਵਿੱਚ ਝੜਪ ਹੋ ਗਈ ਹੈ।

ਬਿਹਾਰ ਦੇ ਮੁੰਗੇਰ ਵਿੱਚ ਵੋਟਿੰਗ ਤੋਂ ਪਹਿਲਾਂ ਇੱਕ ਪੋਲਿੰਗ ਏਜੰਟ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮੁੰਗੇਰ ‘ਚ ਹੀ ਕੁਝ ਲੋਕਾਂ ਨੇ ਵੋਟਿੰਗ ਦੌਰਾਨ ਪਰਚੀ ਨਾ ਦੇਣ ‘ਤੇ ਸੁਰੱਖਿਆ ਕਰਮਚਾਰੀਆਂ ‘ਤੇ ਪਥਰਾਅ ਕੀਤਾ। ਪੁਲਿਸ ਨੇ ਲਾਠੀਚਾਰਜ ਕਰਕੇ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਮਹਾਰਾਸ਼ਟਰ ਦੇ ਬੀਡ ਵਿੱਚ ਇੱਕ ਨਿਊਜ਼ ਚੈਨਲ ਦੇ ਪੱਤਰਕਾਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ – ਮੁੰਬਈ ‘ਚ ਤੂਫਾਨ ਦਾ ਕਹਿਰ, ਡਿੱਗਿਆ ਬਿਲਬੋਰਡ, ਕਈ ਜ਼ਖ਼ਮੀ