ਬਿਉਰੋ ਰਿਪੋਰਟ – ਮਲੇਰਕੋਟਲਾ (Malerkotla) ਦੇ ਪਿੰਡ ਉਮਰਪੁਰਾ (Umarpura) ਵਿਚ ਪਹਿਲੀ ਮਸਜਿਦ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਦੱਸ ਦੇਈਏ ਕਿ ਇਹ ਜ਼ਮੀਨ ਇਕ ਸਿੱਖ ਪਰਿਵਾਰ ਵੱਲੋਂ ਮਸਜਿਦ ਦੇ ਨਿਰਮਾਣ ਲਈ ਦਾਨ ਦਿੱਤੀ ਹੈ। ਉਮਰਪੁਰਾ ਦੇ ਸਾਬਕਾ ਸਰਪੰਚ ਸੁਖਜਿੰਦਰ ਸਿੰਧ ਨੋਨੀ ਅਤੇ ਉਨ੍ਹਾਂ ਦੇ ਭਰਾ ਅਵਨਿੰਦਰ ਸਿੰਘ ਨੇ 6 ਵਿਸਵੇ ਜ਼ਮੀਨ ਮੁਲਸਿਮ ਭਾਈਚਾਰੇ ਨੂੰ ਮਸਜਿਦ ਬਣਾਉਣ ਲਈ ਦਿੱਤੀ ਹੈ। ਮੁਸਲਿਮ ਭਾਈਚਾਰੇ ਨੇ ਮਸਜਿਦ ਦੇ ਨਿਰਮਾਣ ਸਈ ਵਿਸ਼ੇਸ਼ ਤੌਰ ‘ਤੇ ਪੰਜਾਬ ਦੇ ਸ਼ਾਹੀ ਇਮਾਮ ਉਸਮਾਨ ਰਹਿਮਾਨੀ ਲੁਧਿਆਣਵੀ ਨੂੰ ਨੀਂਹ ਪੱਥਰ ਰੱਖਣ ਲਈ ਸੱਦਾ ਦਿੱਤਾ। ਇਸ ਮੌਕੇ ਸ਼ਾਹੀ ਇਮਾਮ ਨੇ ਕਿਹਾ ਕਿ ਭਾਂਵੇ ਕਿ ਮਸਜਿਦ ਵਿਚ ਨਮਾਜ਼ ਮੁਸਲਮਾਨ ਪੜ੍ਹਨਗੇ ਪਰ ਨਮਾਜ਼ ਦਾ ਸਵਾਬ ਸਿੱਖ ਭਾਈਚਾਰੇ ਦੇ ਪਰਿਵਾਰ ਨੂੰ ਮਿਲੇਗਾ, ਜਿਨ੍ਹਾਂ ਇਹ ਜਗ੍ਹਾ ਦਿੱਤੀ ਹੈ। ਮਸਜਿਦ ਦੇ ਨਿਰਮਾਣ ਲਈ ਪਿੰਡ ਦੇ ਇਕ ਪੰਚ ਵੱਲੋਂ 2 ਲੱਖ ਅਤੇ ਇਕ ਹੋਰ ਵਿਅਕਤੀ ਨੇ 1 ਲੱਖ ਰੁਪਏ ਦਾਨ ਦਿੱਤੇ ਹਨ। ਦੱਸ ਦੇਈਏ ਕਿ ਜਿੱਥੇ ਪੂਰੇ ਦੇਸ਼ ਵਿਚ ਜਿੱਥੇ ਮਸਜਿਦਾਂ ਖਿਲਾਫ ਵੱਖ-ਵੱਖ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਪੰਜਾਬ ਦੇ ਲੋਕ ਦੂਜੇ ਧਰਮਾਂ ਲਈ ਅਸਥਾਨ ਬਣਾਉਣ ਲਈ ਜਗ੍ਹਾ ਦੇ ਕੇ ਵੱਖਰੀ ਮਿਸਾਲ ਪੈਦਾ ਕਰ ਰਹੇ ਹਨ। ਪਿੰਡ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਪਿੰਡ ਵਿਚ ਕੋਈ ਮਸਜਿਦ ਨਹੀਂ ਸੀ, ਜਿਸ ਕਰਕੇ ਸਾਨੂੰ ਕਿਸੇ ਹੋਰ ਜਗ੍ਹਾ ਜਾ ਕੇ ਨਮਾਜ਼ ਪੜ੍ਹਨੀ ਪੈਂਦੀ ਸੀ। ਪਿੰਡ ਉਮਰਪੁਰਾ ਵਿਖੇ ਮਸਜਿਦ ਦਾ ਨੀਹ ਪੱਥਰ ਰੱਖਣ ਸਮੇਂ ਮੁਸਲਮਾਨ ਭਾਈਚਾਰਾ ਖ਼ੁਸ਼ ਤੇ ਭਾਵੁਕ ਨਜ਼ਰ ਆ ਰਿਹਾ ਸੀ।
ਇਹ ਵੀ ਪੜ੍ਹੋ – ਡੀਸੀ ਦਫ਼ਤਰ ਦੇ ਕਰਮਚਾਰੀ 3 ਦਿਨਾਂ ਲਈ ਹੜਤਾਲ ‘ਤੇ, ਮੰਗਾਂ ਪੂਰੀਆਂ ਨਾ ਹੋਣ ‘ਤੇ ਕੀਤਾ ਹੜਤਾਲ ਦਾ ਐਲਾਨ