Punjab

ਸਾਬਕਾ ਮੰਤਰੀ ਨੂੰ ਭੇਜਿਆ ਗਿਆ 14 ਦਿਨਾਂ ਦੀ ਨਿਆਇਕ ਹਿਰਾ ਸਤ ਵਿੱਚ

ਦ ਖ਼ਾਲਸ ਬਿਊਰੋ : ਵਿਜੀਲੈਂਸ ਵੱਲੋਂ ਗ੍ਰਿ ਫਤਾਰ ਕੀਤੇ ਗਏ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਮਰਸੋਤ ਨੂੰ ਅੱਜ ਫਿਰ ਤੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ । ਅਦਾਲਤ ਵੱਲੋਂ ਧਰਮਸੋਤ ਲਈ ਤਿੰਨ ਦਿਨਾਂ ਦੇ ਰਿਮਾਂਡ ਦਿੱਤਾ ਗਿਆ ਸੀ, ਜੋ ਕਿ ਅੱਜ ਖਤਮ ਗਿਆ ਸੀ।
ਸਾਬਕਾ ਮੰਤਰੀ ਧਰਮਸੋਤ ਤੋ ਉਹਨਾਂ ਦੇ ਦੋ ਓਐਸਡੀ ਕਮਲਜੀਤ ਤੇ ਚਮਕੌਰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਹੁਣ ਮੁੱੜ ਤੋਂ ਉਹਨਾਂ ਨੂੰ 27 ਜੂਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਸਾਬਕਾ ਮੰਤਰੀ ਧਰਮਸੋਤ ਦੇ ਐਡਵੋਕੇਟ ਐਚ ਐਸ ਧਨੋਆ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਹੈ ਕਿ ਵਿਜੀਲੈਂਸ ਨੇ ਹੋਰ ਰਿਮਾਂਡ ਦੀ ਮੰਗ ਅਦਾਲਤ ਵਿੱਚ ਰੱਖੀ ਸੀ ਪਰ ਅਦਾਲਤ ਨੇ ਦੋਨਾਂ ਧਿਰਾਂ ਦੀਆਂ ਬਹਿਸ ਸੁਣਨ ਤੋਂ ਬਾਅਦ ਸਾਬਕਾ ਮੰਤਰੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿਤਾ ਹੈ।

ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਮਰਸੋਤ

ਇਸ ਤੋਂ ਬਾਅਦ ਉਹਨਾਂ ਹੋਰ ਦਸਿਆ ਕਿ ਵਿਜੀਲੈਂਸ ਨੇ ਇਸ ਆਧਾਰ ਤੇ ਹੋਰ ਰਿਮਾਂਡ ਲੈਣ ਦੀ ਮੰਗ ਅਦਾਲਤ ਵਿੱਚ ਰੱਖੀ ਸੀ ਕਿ ਸਾਬਕਾ ਮੰਤਰੀ ਉਹਨਾਂ ਨੂੰ ਪੁੱਛਗਿੱਛ ਵਿੱਚ ਸਹਿਯੋਗ ਨਹੀਂ ਕਰ ਰਹੇ,ਇਸ ਲਈ ਇਹਨਾਂ ਦਾ ਦੋ ਦਿਨ ਦਾ ਹੋਰ ਰਿਮਾਂਡ ਦਿੱਤਾ ਜਾਵੇ ਪਰ ਬਚਾਅ ਪੱਖ ਦੇ ਵਕੀਲ ਨੇ ਆਪਣੇ ਤਰਕ ਵਿੱਚ ਕਿਹਾ ਕਿ ਅਜਿਹਾ ਨਹੀਂ ਹੈ।ਇਸ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਬਹਿਸ ਹੋਈ ਹੈ ਤੇ ਅਦਾਲਤ ਨੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਇਹ ਫ਼ੈਸਲਾ ਦਿੱਤਾ ਹੈ।ਇਸ ਤੋਂ ਇਲਾਵਾ ਐਡਵੋਕੇਟ ਧਨੋਆ ਨੇ ਇਹ ਵੀ ਦਸਿਆ ਹੈ ਕਿ ਅੱਜ ਦੀ ਕਾਰਵਾਈ ਦੇ ਦੌਰਾਨ ਕਿਸੇ ਵੀ ਡਾਇਰੀ ਦਾ ਜ਼ਿਕਰ ਨਹੀਂ ਹੋਇਆ ਹੈ ।
ਜੰਗਲਾਤ ਵਿਭਾਗ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਵਿਜੀਲੈਂਸ ਨੇ ਇੱਕ ਹੋਰ ਕਾਰਵਾਈ ਕਰਦਿਆਂ 16 ਹੋਰ ਡੀਐਫਓਜ਼ ਨੂੰ ਸੰਮਨ ਜਾਰੀ ਕਰ ਦਿੱਤੇ ਹਨ।ਜਿਹਨਾਂ ਦੀ ਪੋਸਟਿੰਗ ਉਹਨਾਂ ਦੀ ਮਨਚਾਹੀ ਜਗਾ ਤੇ ਕੀਤੀ ਗਈ ਸੀ ਤੇ ਇਸ ਲਈ ਉਹਨਾਂ ਤੋਂ ਰਿਸ਼ਵਤ ਮੰਗੀ ਗਈ ਸੀ।