ਮਹਾਰਾਸ਼ਟਰ (Maharashtra) ਦੇ ਅਹਿਮਦਨਗਰ ਜ਼ਿਲੇ (Ahmednagar District) ਦੇ ਇਕ ਪਿੰਡ ‘ਚ ਸੋਮਵਾਰ ਸ਼ਾਮ ਕਰੀਬ 4 ਵਜੇ ਸਾਗਰ ਨਾਂ ਦਾ ਪੰਜ ਸਾਲਾ ਬੱਚਾ ਬੋਰਵੈੱਲ ‘ਚ ਡਿੱਗ ਗਿਆ। ਇਸ ਨੂੰ ਬਚਾਉਣ ਲਈ ਲਗਾਤਾਰ ਯਤਨ ਕੀਤੇ ਗਏ ਪਰ ਉਸ ਨੂੰ ਸੁਰੱਖਿਅਤ ਨਹੀਂ ਕੱਢਿਆ ਜਾ ਸਕਿਆ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਦੀ ਟੀਮ ਨੇ ਮੰਗਲਵਾਰ ਸਵੇਰੇ 4 ਵਜੇ ਬੱਚੇ ਦੀ ਲਾਸ਼ ਨੂੰ ਬਾਹਰ ਕੱਢਿਆ। ਪੁਲਿਸ ਮੁਤਾਬਕ ਗੰਨਾ ਮਜ਼ਦੂਰ ਦਾ ਲੜਕਾ ਖੇਡਦੇ ਹੋਏ ਬੋਰਵੈੱਲ ਵਿੱਚ ਡਿੱਗ ਗਿਆ ਹੋਵੇਗਾ।
ਅਧਿਕਾਰੀਆਂ ਦੀ ਮੰਨੀਏ ਤਾਂ ਪੁਣੇ ਸ਼ਹਿਰ ਤੋਂ ਕਰੀਬ 125 ਕਿਲੋਮੀਟਰ ਦੂਰ ਕਰਜਤ ਤਹਿਸੀਲ ਦੇ ਅਧੀਨ ਪੈਂਦੇ ਪਿੰਡ ਕੋਪਰਡੀ ਵਿੱਚ ਬੋਰਵੈੱਲ ਵਿੱਚੋਂ ਬੱਚੇ (Child Fell in Borewell) ਨੂੰ ਬਚਾਉਣ ਲਈ ਸਥਾਨਕ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਕਰਮਚਾਰੀਆਂ ਦੇ ਨਾਲ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਦੀ ਟੀਮ ਲਗਾਤਾਰ ਰੈਸਕਿਊ ਆਪ੍ਰੇਸ਼ਨ (Rescue Operation) ਚੱਲ ਰਹੀ ਸੀ।
NDRF ਅਧਿਕਾਰੀਆਂ ਮੁਤਾਬਕ ਬੱਚਾ ਸ਼ਾਮ ਕਰੀਬ 4 ਵਜੇ ਬੋਰਵੈੱਲ ‘ਚ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਲੜਕਾ 15 ਫੁੱਟ ਦੀ ਡੂੰਘਾਈ ਵਿੱਚ ਫਸਿਆ ਹੋਇਆ ਸੀ। ਉਸ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਬਚਾਅ ਕਾਰਜ ਜਾਰੀ ਸੀ। ਮੌਕੇ ‘ਤੇ ਐਂਬੂਲੈਂਸ ਅਤੇ ਹੋਰ ਮੈਡੀਕਲ ਸਹਾਇਤਾ ਤਿਆਰ ਰੱਖੀ ਗਈ ਸੀ ਪਰ ਉਸ ਨੂੰ ਬੋਰਵੈੱਲ ਤੋਂ ਸੁਰੱਖਿਅਤ ਬਾਹਰ ਨਹੀਂ ਕੱਢਿਆ ਜਾ ਸਕਿਆ।
ਦੱਸ ਦਈਏ ਕਿ ਸਾਲ 2017 ਵਿੱਚ ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਵਿੱਚ 7 ਸਾਲਾ ਸਾਈਂ ਬਰਹਾਤੇ ਇੱਕ ਬੋਰਵੈੱਲ ਵਿੱਚ ਡਿੱਗ ਗਿਆ ਸੀ। ਹਾਲਾਂਕਿ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਸੀ।
2006 ਵਿੱਚ, ਪੰਜ ਸਾਲਾ ਪ੍ਰਿੰਸ ਕੁਮਾਰ ਕਸ਼ਯਪ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ 55 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ ਸੀ। ਪ੍ਰਿੰਸ ਨੂੰ ਬਚਾਉਣ ਲਈ ਇੱਕ ਵੱਡੀ ਬਚਾਅ ਮੁਹਿੰਮ ਚਲਾਈ ਗਈ ਸੀ। ਕਰੀਬ 48 ਘੰਟਿਆਂ ਬਾਅਦ ਪ੍ਰਿੰਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ।