The Khalas Tv Blog Punjab ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਐਲਾਨੀ ਉਮੀਦਵਾਰਾਂ ਦੀ ਪਹਿਲੀ ਸੂਚੀ
Punjab

ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਐਲਾਨੀ ਉਮੀਦਵਾਰਾਂ ਦੀ ਪਹਿਲੀ ਸੂਚੀ

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਵਿਧਾਨ ਸਭਾ ਚੋਣਾਂ ਲਈ ਅੱਜ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ 12 ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ 12 ਉਮੀਦਵਾਰਾਂ ਦੀ ਜਾਰੀ ਸੂਚੀ ਅਨੁਸਾਰ ਮਾਲਵਾ ਖੇਤਰ ਵਿੱਚ ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ  ਪਰਮਿੰਦਰ ਸਿੰਘ ਢੀਂਡਸਾ, ਦਿੜਬਾ ਤੋਂ ਸੋਮਾ ਸਿੰਘ ਘਰਾਚੋਂ, ਸਾਹਨੇਵਾਲ ਤੋਂ ਹਰਪ੍ਰੀਤ ਸਿੰਘ ਗਰਚਾ, ਜੈਤੋ ਤੋਂ ਬੀਬੀ ਪਰਮਜੀਤ ਕੌਰ ਗੁਲਸ਼ਨ, ਮਹਿਲ ਕਲਾਂ ਤੋਂ ਸੰਤ ਸੁਖਵਿੰਦਰ ਸਿੰਘ ਟਿੱਬਾ, ਬਾਘਾ ਪੁਰਾਣਾ ਤੋਂ ਜਗਤਾਰ ਸਿੰਘ ਰਾਜੇਆਣਾ, ਸੁਨਾਮ ਤੋਂ ਸਨਮੁੱਖ ਸਿੰਘ ਮੋਖਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਦੁਆਬਾ ਖੇਤਰ ਵਿੱਚ ਵਿਧਾਨ ਸਭਾ ਹਲਕਾ ਫਿਲੌਰ ਤੋਂ ਸਰਵਣ ਸਿੰਘ ਫਿਲੌਰ/ ਦਮਨਵੀਰ ਸਿੰਘ ਫਿਲੌਰ, ਉੜਮੁੜ ਟਾਂਡਾ ਤੋਂ ਮਨਜੀਤ ਸਿੰਘ ਦਸੂਹਾ, ਸੁਲਤਾਨਪੁਰ ਲੋਧੀ ਤੋਂ  ਜੁਗਰਾਜਪਾਲ ਸਿੰਘ ਸਾਹੀ ਅਤੇ ਮਾਝਾ ਖੇਤਰ ਵਿੱਚ ਹਲਕਾ ਖੇਮਕਰਨ ਤੋਂ ਦਲਜੀਤ ਸਿੰਘ ਗਿੱਲ, ਮਾਸਟਰ ਜੌਹਰ ਸਿੰਘ ਨੂੰ ਕਾਦੀਆਂ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।

ਸੰਯੁਕਤ ਅਕਾਲੀ ਦਲ ਵੱਲੋਂ ਵਿਧਾਨ ਸਭਾ ਦੀ ਚੋਣ ਭਾਰਤੀ ਜਨਤਾ ਪਾਰਟੀ ਅਤੇ ਪੰਜਾਬ ਲੋਕ ਕਾਂਗਰਸ ਨਾਲ ਰਲ ਕੇ ਲੜੀ ਜਾ ਰਹੀ ਹੈ। ਦਲ ਨੇ ਤਹਿ ਕੀਤਾ ਹੈ ਕਿ ਚੋਣ ਸੂਚੀ ਵਿੱਚ ਵੱਖ- ਵੱਖ ਖੇਤਰ ਦੀਆਂ ਅਹਿਮ ਸਖਸ਼ੀਅਤਾਂ ਸ਼ਾਮਲ ਕੀਤੀਆਂ ਗਈਆਂ ਹਨ।   

Exit mobile version