India

ਕਿਰਨ ਬੇਦੀ ਤੇ ਬਣੇਗੀ ਫਿਲਮ, ਫਿਲਮ ਨਿਰਮਾਤਾ ਨੇ ਖੁਦ ਦਿੱਤੀ ਜਾਣਕਾਰੀ

ਸਾਬਕਾ ਆਈਪੀਐਸ ਕਿਰਨ ਬੇਦੀ (Kiran Bedi) ਕਿਸੇ ਪਹਿਚਾਣ ਦੇ ਮਹੁਥਾਜ ਨਹੀਂ ਹਨ। ਹੁਣ ਉਨ੍ਹਾਂ ‘ਤੇ ਫਿਲਮ ਬਣਨ ਜਾ ਰਹੀ ਹੈ। ਇਸ ਦੀ ਜਾਣਕਾਰੀ ਖੁਦ ਫਿਲਮ ਨਿਰਮਾਤਾ ਕੁਸ਼ਲ ਚਾਵਲਾ ਨੇ ਦਿੱਤੀ ਹੈ। ਪ੍ਰੈਸ ਰੀਲੀਜ ਕਰਨ ਸਮੇਂ ਜਾਣਕਾਰੀ ਦਿੱਤੀ ਕਿ ਇਸ ਦਾ ਸਿਰਲੇਖ ‘ਬੇਦੀ ਦਿ ਨੇਮ ਯੂ ਨੋ ਹੋਵੇਗਾ, ਮਤਲਬ ਉਹ ਜੋ ਤੁਸੀਂ ਨਹੀਂ ਜਾਣਦੇ। ਇਸ ਫਿਲਮ ਨੂੰ ‘ਡ੍ਰੀਮ ਸਲੇਟ ਪਿਕਚਰਜ਼’ ਦੇ ਬੈਨਰ ਹੇਠਾਂ ਬਣਾਇਆ ਜਾਵੇਗਾ। ਚਾਵਲਾ ਨੇ ਕਿਹਾ ਕਿ ਅਸੀਂ ਫਿਲਮ ਬਣਾਉਣ ਨੂੰ ਲੈ ਕੇ ਪਿਛਲੇ ਚਾਰ ਸਾਲਾਂ ਤੋਂ ਕਿਰਨ ਬੇਦੀ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਹਾਂ।

ਫਿਲਮ ਨਿਰਮਾਤਾਵਾਂ ਨੇ ਦੱਸਿਆ ਕਿ ਇਸ ਵਿੱਚ ਕਿਰਨ ਬੇਦੀ ਦੀ ਅਣਜਾਣ ਜ਼ਿੰਦਗੀ ਬਾਰੇ ਦੱਸਿਆ ਜਾਵੇਗਾ, ਜਿਸ ਤੋਂ ਲੋਕ ਅਜੇ ਵੀ ਅਣਜਾਣ ਹਨ। ਉਨ੍ਹਾਂ ਬਾਰੇ ਸਾਰੀ ਜਾਣਕਾਰੀ ਇਸ ਫਿਲਮ ਵਿੱਚ ਦਿੱਤੀ ਜਾਵੇਗੀ। ਕਿਰਨ ਬੇਦੀ ਨੇ ਇਸ ਬਾਰੇ ਕਿਹਾ ਕਿ ਇਹ ਸਿਰਫ ਮੇਰੀ ਕਹਾਣੀ ਨਹੀਂ ਹੈ, ਇਹ ਹਰ ਉਸ ਭਾਰਤੀ ਔਰਤ ਦੀ ਕਹਾਣੀ ਹੈ, ਜੋ ਭਾਰਤ ਵਿੱਚ ਵੱਡੀ ਹੋਈ ਹੈ, ਜਿਸ ਦੇ ਪਾਲਣ-ਪੋਸ਼ਣ ਭਾਰਤ ਵਿੱਚ ਹੋਇਆ ਅਤੇ ਉਹ ਇੱਥੇ ਹੀ ਪੜ੍ਹੀ ਲਿਖੀ ਹੈ।

ਕਿਰਨ ਬੇਦੀ ਨੇ ਆਪਣੇ ਮਾਤਾ-ਪਿਤਾ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਦੇ ਪਿਤਾ ਨੂੰ ਕਿਹਾ ਕਿ ਜ਼ਿੰਦਗੀ ਇਕ ਢਲਾਣ ਦੀ ਤਰ੍ਹਾਂ ਹੈ, ਜਾਂ ਤਾਂ ਤੁਸੀਂ ਉੱਪਰ ਨੂੰ ਜਾਵੋਗੇ ਜਾਂ ਫਿਰ ਹੇਠਾਂ ਨੂੰ। ਬੇਦੀ ਨੇ ਆਪਣੀ ਨੂੰ ਯਾਦ ਕਰ ਕਿਹਾ ਕਿ ਉਸ ਦੀ ਮਾਂ ਨੇ ਉਸ ਨੂੰ ਕਿਹਾ ਸੀ ਕਿ ਉਸ ਨੂੰ ਅਜਿਹਾ ਇਨਸਾਨ ਬਨਣਾ ਚਾਹੀਦਾ ਹੈ, ਜੋ ਦੂਜਿਆਂ ਨੂੰ ਪ੍ਰੇਰਨਾ ਦੇ ਸਕੇ।

ਇਹ ਵੀ ਪੜ੍ਹੋ  –  ‘ਮੋਦੀ ਨੇ ਦੇਸ਼ ਦੀ ਸੇਵਾ ਕਰਨੀ ਸੀ ਤਾਂ ਫੌਜ ’ਚ ਭਰਤੀ ਕਿਉਂ ਨਹੀਂ ਹੋਏ!’