‘ਦ ਖ਼ਾਲਸ ਬਿਊਰੋ : ਪੰਜਾਬ ਮੰਤਰੀ ਮੰਡਲ ਨੇ ਸੂਬੇ ਵਿੱਚ ਸੱਭਿਆਚਾਰ,ਕਲਾ ਤੇ ਵਿਰਸੇ ਨੂੰ ਦੁਨੀਆ ਭਰ ਵਿੱਚ ਪ੍ਰਫੁੱਲਤ ਕਰਨ ਦੇ ਮਕਸਦ ਨਾਲ ਸੂਬੇ ਵਿੱਚ ਫਿਲਮ ਤੇ ਟੈਲੀਵਿਜ਼ਨ ਵਿਕਾਸ ਕੌਂਸਲ ਸਥਾਪਤ ਕਰਨ ਦਾ ਐਲਾਨ ਕੀਤਾ ਹੈ। ਇਸ ਕੌਂਸਲ ਦੇ ਕੁੱਲ 11 ਮੈਂਬਰ ਹੋਣਗੇ ਅਤੇ ਇਸ ਦਾ ਚੇਅਰਮੈਨ ਪੰਜਾਬ ਸਰਕਾਰ ਵੱਲੋਂ ਨਾਮਜ਼ਦ ਕੀਤਾ ਜਾਵੇਗਾ। ਸੱਭਾਆਚਾਰਕ ਵਿਭਾਗ ਦੇ ਪ੍ਰਬੰਧਕੀ ਸਕੱਤਰ ਨੂੰ ਇਸ ਕੌਂਸਲ ਦਾ ਸਹਿ- ਚੇਅਰਪਰਸਨ ਬਣਾਇਆ ਜਾਵੇਗਾ।
ਇਸ ਕੌੰਸਲ ਵਿੱਚ ਦੋ ਕਲਾਕਾਰ, ਇੱਕ ਨਿਰਦੇਸ਼ਕ, ਇੱਕ ਨਿਰਮਾਤਾ, ਇੱਕ ਸਿਨੇਮੈਟੋਗ੍ਰਾਫਰ ,ਇੱਕ ਲਾਇਨ ਨਿਰਮਾਤਾ , ਇੱਕ ਫਿਲਮ ਸਿੱਖਿਆ ਸ਼ਾਂਸ਼ਤਰੀ ਅਤੇ ਇੱਕ ਡਿਜੀਟਲ ਪ੍ਰਮੋਟਰ/ਡਿਸਟ੍ਰੀਬਿਊਟਰ/ ਸਿੰਡੀਕੇਸ਼ਨ ਤੇ ਮਾਰਕੀਟਿੰਗ ਪ੍ਰਮੋਟਰ ਸ਼ਾਮਲ ਹੋਣਗੇ। ਡਾਇਰੈਕਟਰ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਨੂੰ ਕੌਂਸਲ ਦਾ ਮੈਂਬਰ ਸਕੱਤਰ ਬਣਾਇਆ ਜਾਵੇਗਾ ਤੇ ਇਸ ਕੌਂਸਲ ਵਿੱਚ ਇੱਕ ਤਿਹਾਈ ਔਰਤਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਪੰਜਾਬੀ ਫਿਲਮ ਇੰਡਸਟਰੀ ਹਰ ਸਾਲ ਲਗਭਰ 55 ਫਿਲਮਾਂ ਦਾ ਨਿਰਮਾਣ ਕਰਦੀ ਹੈ।