Punjab

ਪੰਜਾਬ ਦੇ ਗੈਂਗਸਟਰ ਨੂੰ ਸਤਾ ਰਿਹਾ ਹੈ ਐਨਕਾਊਂਟਰ ਦਾ ਡਰ !

ਬਿਉਰੋ ਰਿਪੋਰਟ – ਪੰਜਾਬ ਵਿੱਚ ਪਿਛਲੇ ਮਹੀਨਿਆਂ ਦੌਰਾਨ ਗੈਂਗਸਟਰਾ ਦੇ ਲਗਾਤਾਰ ਹੋ ਰਹੇ ਐਨਕਾਊਂਟਰ ਤੋਂ ਬਾਅਦ ਹੁਣ ਲੁਧਿਆਣਾ ਦੇ ਇੱਕ ਗੈਂਗਸਟਰ ਨੂੰ ਆਪਣੇ ਐਨਕਾਊਂਟਰ ਦਾ ਡਰ ਸਤਾ ਰਿਹਾ ਹੈ। ਗੈਂਗਸਟਰ ਸਾਗਰ ਨਿਊਟਨ ਨੇ ਇੱਕ ਵੀਡੀਓ ਜਾਰੀ ਕਰਕੇ ਪੁਲਿਸ ‘ਤੇ ਇਲਜ਼ਾਮ ਲਗਾਇਆ ਹੈ ਕਿ ਉਸ ਦੀ ਪਤਨੀ ਦੇ ਖਿਲਾਫ ਝੂਠਾ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਗੈਂਗਸਟਰ ਸਾਗਰ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸ ਦੀ ਜ਼ਿੰਦਗੀ ਖਰਾਬ ਹੋਈ ਤਾਂ ਕਿਸੇ ਦੀ ਜ਼ਿੰਦਗੀ ਸਹੀ ਨਹੀਂ ਰਹਿਣ ਦੇਵੇਗਾ।

ਸਾਗਰ ਨਿਊਟਨ ਦੇ ਖਿਲਾਫ ਕਤਲ ਦੀ ਸਾਜਿਸ਼ ਦੇ ਕਈ ਮਾਮਲੇ ਦਰਜ ਹਨ, ਤਕਰੀਬਨ 3 ਮਹੀਨੇ ਪਹਿਲਾਂ ਉਸ ਨੇ ਆਪਣੇ ਸਾਥੀਆਂ ਦੇ ਨਾਲ ਕਾਫੀ ਹੰਗਾਮਾ ਕੀਤਾ ਸੀ। ਉਸ ਨੇ ਇੱਕ ਸ਼ਖਸ ਦੇ ਘਰ ਨਿੱਜੀ ਜਾਇਦਾਦ ਵਿੱਚ ਭੰਨਤੋੜ ਕੀਤੀ ਅਤੇ ਕਈ ਲੋਕਾਂ ‘ਤੇ ਜਾਨਲੇਵਾ ਹਮਲਾ ਕੀਤਾ। ਉਸ ਦੇ ਬਾਅਦ ਪੁਲਿਸ ਉਸ ਦੀ ਤਲਾਸ਼ ਨੂੰ ਲੈ ਕੇ ਲਗਾਤਾਰ ਛਾਪੇਮਾਰੀ ਕਰ ਰਹੀ ਸੀ। ਸਾਗਰ ਨੇ ਪੁਲਿਸ ‘ਤੇ ਇਲਜ਼ਾਮ ਲਗਾਇਆ ਹੈ ਵਿਰੋਧੀ ਗੈਂਗ ਕੋਲੋ ਪੈਸੇ ਲੈਕੇ ਉਸ ਦੇ ਖਿਲਾਫ ਝੂਠਾ ਕੇਸ ਦਰਜ ਕੀਤਾ ਗਿਆ ਹੈ।

10 ਤੋਂ ਵੱਧ ਮਾਮਲੇ ਵਿੱਚ ਨਿਊਟਨ ਖਿਲਾਫ ਕੇਸ ਦਰਜ

ਦੁਗਰੀ ਥਾਣੇ ਦੇ SHO ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਸਾਗਰ ਨਿਊਟਨ ਪਹਿਲੇ ਨਾਭਾ ਜੇਲ੍ਹ ਵਿੱਚ ਬੰਦ ਸੀ। ਇਸ ਮਾਮਲੇ ਵਿੱਚ 10 ਤੋਂ ਵੱਧ ਮਾਮਲੇ ਦਰਜ ਹਨ। ਉਸ ਦੀ ਪਤਨੀ ਨੂੰ ਪਨਾਹ ਦੇਣ ਦੇ ਇਲਜ਼ਾਮ ਵਿੱਚ 4 ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ –

ਜਲੰਧਰ ਦੀ ਮਸ਼ਹੂਰ ਯੂਨੀਵਰਸਿਟੀ ਦੀ ਵਿਦਿਆਰਥਣ ਨਾਲ ਸਮੂਹਿਕ ਜ਼ਬਰ ਜਨਾਹ!