Punjab

ਪਿਤਾ ਵੱਲੋਂ ਪੁੱਤ ਦਾ ਬੇਰਹਮੀ ਨਾਲ ਕਤਲ! ਚੰਗੀ ਚੀਜ਼ ਸਮਝਾਉਣ ‘ਤੇ ਮਿਲੀ ਮੌਤ ਦੀ ਸਜ਼ਾ!

ਬਿਉਰੋ ਰਿਪੋਰਟ – ਸੰਗਰੂਰ (SANGRUR) ਵਿੱਚ ਜਨਮ ਦੇਣ ਵਾਲੇ ਸਕੇ ਪਿਓ ਨੇ ਪੁੱਤਰ ਅਮਨਦੀਪ ਦਾ ਗੋਲੀਆਂ ਮਾਰ (FATHER KILLED SON) ਕੇ ਕਤਲ ਕਰ ਦਿੱਤਾ ਹੈ। ਸਿਰਫ਼ ਇੰਨਾਂ ਹੀ ਨਹੀਂ ਚੀਮਾ ਦੇ ਰਹਿਣ ਵਾਲੇ ਗੋਪਾਲ ਸਿੰਘ ਨੇ ਆਪਣੀ ਪਤਨੀ ਅਤੇ ਧੀ ਦੀ ਵੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਗਏ।

ਗੋਪਾਲ ਸਿੰਘ ਦੀ ਪਤਨੀ ਰਵੀਨਾ ਰਾਣੀ ਉਰਫ ਪਰਮਜੀਤ ਕੌਰ ਚੀਮਾ ਨੇ ਦੱਸਿਆ ਕਿ ਅਮਨਦੀਪ ਦੇ ਪਿਤਾ ਗੋਪਾਲ ਸਿੰਘ ਫੌਜ ਤੋਂ ਰਿਟਾਇਡ ਸੀ ਅਤੇ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਸਨ। ਗੋਪਾਲ ਸਿੰਘ ਦੇ ਕਿਸੇ ਮਹਿਲਾ ਦੇ ਨਾਲ ਗੈਰ ਕਾਨੂੰਨੀ ਸਬੰਧ ਸੀ।

ਇਸ ਦੌਰਾਨ ਜਦੋਂ ਗੋਪਾਲ ਸਿੰਘ ਦੀ ਪੁੱਤਰ ਅਮਰਦੀਪ ਸਿੰਘ ਨਾਲ ਬਹਿਸ ਹੋਈ ਤਾਂ ਉਸ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪਿਤਾ ਗੋਪਾਲ ਸਿੰਘ ਫਰਾਰ ਹੋ ਗਿਆ ਹੈ। ਪੁਲਿਸ ਦੇ ਵੱਲੋਂ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਅਤੇ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਭੈਣ ਨੇ ਰੋਂਦੇ ਹੋਏ ਕਿਹਾ ਮੇਰੇ ਪਿਤਾ ਨੇ ਆਪਣੇ ਨਜਾਇਜ਼ ਸਬੰਧਾਂ ਦੀ ਵਜ੍ਹਾ ਕਰਕੇ ਭਰਾ ਦਾ ਕਤਲ ਕਰ ਦਿੱਤਾ ਹੈ,ਉਸ ਨੂੰ ਫਾਂਸੀ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ –  ਫਰੀਦਕੋਟ ‘ਚ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਆਗਮਨ ਪੁਰਬ!