‘ਦ ਖ਼ਾਲਸ ਬਿਊਰੋ :- ਪੰਜਾਬ ਤੋਂ ਚੱਲੇ ਦਿੱਲੀ ਕੂਚ ਲਈ ਕਿਸਾਨਾਂ ਨੂੰ ਸਿੰਘੂ ਤੇ ਟਿਕਰੀ ਬਾਰਡਰ ‘ਤੇ ਪੰਜਾਬ ਤੇ ਹਰਿਆਣਾ ਦੇ ਨਾਲ ਰਾਜਸਥਾਨ ਤੋਂ ਵੀ ਕਿਸਾਨ ਇਕੱਠਾ ਹੋ ਰਹੇ ਹਨ। ਕੇਂਦਰ ਸਰਕਾਰ ਨੇ ਕਿਸਾਨਾਂ ਦੇ ਪ੍ਰਦਰਸ਼ਨ ਦੇ ਅੱਗੇ ਝੁਕ ਕੇ ਬੁਰਾੜੀ ਦੇ ਨਿਰੰਕਾਰੀ ਗਰਾਉਂਡ ‘ਤੇ ਕਿਸਾਨਾਂ ਨੂੰ ਪ੍ਰਦਰਸ਼ਨ ਦੀ ਇਜਾਜ਼ਤ ਦਿੱਤੀ ਸੀ, ਹਜ਼ਾਰਾਂ ਕਿਸਾਨ ਹੁਣ ਵੀ ਰਾਮਲੀਲਾ ਮੈਦਾਨ ਵਿੱਚ ਪ੍ਰਦਰਸ਼ਨ ‘ਤੇ ਅੜੇ ਹੋਏ ਹਨ। ਕਿਸਾਨ ਆਗੂਆਂ ਦੀ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਗਿਆ ਹੈ ਕਿ ਉਹ ਸਨਿਚਰਵਾਰ ਦੀ ਰਾਤ ਬਾਰਡਰ ‘ਤੇ ਹੀ ਰਹਿਣਗੇ, ਐਤਵਾਰ ਨੂੰ ਮੁੜ ਤੋਂ ਮੀਟਿੰਗ ਸੱਦੀ ਗਈ ਹੈ ਉਸ ਤੋਂ ਬਾਅਦ ਹੀ ਫ਼ੈਸਲਾ ਲਿਆ ਜਾਵੇਗਾ, ਦਰਅਸਲ ਕਿਸਾਨ ਨੂੰ ਲੱਗ ਦਾ ਕਿ ਕੇਂਦਰ ਸਰਕਾਰ ਉਨ੍ਹਾਂ ਨੂੰ ਦਿੱਲੀ ਦੇ ਬਾਰਡਰ ‘ਤੇ ਬਿਠਾ ਕੇ ਉਨ੍ਹਾਂ ਦੇ ਅੰਦੋਲਨ ਨੂੰ ਦਬਾਉਣਾ ਚਾਉਂਦੀ ਹੈ ਇਸ ਲਈ ਉਹ ਬੁਰਾੜੀ ਦੇ ਮੈਦਾਨ ਵਿੱਚ ਪ੍ਰਦਰਸ਼ਨ ਨਹੀਂ ਕਰਨਾ ਚਾਉਂਦੇ ਹਨ।
ਬੁਰਾੜੀ ਦੇ ਮੈਦਾਨ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਦਾ ਇੰਤਜ਼ਾਮ
ਕਿਸਾਨਾਂ ਨੇ ਫਿਲਹਾਲ ਭਾਵੇਂ ਬੁਰਾੜੀ ਦੇ ਮੈਦਾਨ ਵਿੱਚ ਧਰਨਾ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ, ਪਰ ਦਿੱਲੀ ਸਰਕਾਰ ਵੱਲੋਂ ਕਿਸਾਨਾਂ ਦੇ ਧਰਨੇ ਦੇ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ, ਪਾਣੀ ਤੋਂ ਲੈਕੇ ਖਾਣ-ਪੀਣ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਬੁਰਾੜੀ ਦੇ ਮੈਦਾਨ ਵਿੱਚ ਕੁੱਝ ਗਿਣਤੀ ਵਿੱਚ ਕਿਸਾਨ ਪਹੁੰਚ ਗਏ ਨੇ ਪਰ ਜ਼ਿਆਦਾ ਕਿਸਾਨ ਹੁਣ ਵੀ ਸਿੰਘੂ ਅਤੇ ਟਿਕਰੀ ਬਾਰਡਰ ਤੇ ਵੀ ਡੇਰਾ ਲਾਈ ਬੈਠੇ ਹਨ। ਬੁਰਾੜੀ ਦੇ ਮੈਦਾਨ ਵਿੱਚ ਦਿੱਲੀ ਪੁਲਿਸ ਨੂੰ ਤੈਨਾਤ ਕੀਤਾ ਗਿਆ ਹੈ ਤਾਕੀ ਕਿਸਾਨ ਅੱਗੇ ਨਾ ਵੱਧ ਸਕਣ।
ਟਰੈਫਿਕ ਨੂੰ ਲੈਕੇ ਪਰੇਸ਼ਾਨੀ
ਖੇਤੀ ਕਾਨੂੰਨ ਦੇ ਖਿਲਾਫ਼ ਦਿੱਲੀ ਚਲੋ ਦੇ ਤੀਜੇ ਦਿਨ ਵੀ ਸਿੰਘੂ ਤੇ ਟਿਕਰੀ ਵਿੱਚ ਦੋਵਾਂ ਪਾਸੇ ਤੋਂ ਆਵਾਜਾਈ ਪ੍ਰਭਾਵਿਤ ਨਜ਼ਰ ਆ ਰਹੀ ਹੈ, ਦਿੱਲੀ ਟਰੈਫਿਕ ਪੁਲਿਸ ਨੂੰ ਬੱਸਾਂ, ਟਰੱਕਾਂ ਅਤੇ ਟਰਾਲੀਆਂ ਤੋਂ ਦਿੱਲੀ ਆ ਰਹੇ ਕਿਸਾਨਾਂ ਦੀ ਵਜ੍ਹਾਂ ਕਰਕੇ ਯਾਤਰੀਆਂ ਨੂੰ ਕਾਫ਼ੀ ਪਰੇਸ਼ਾਨੀ ਆ ਰਹੀ ਹੈ। ਜੀਟੀ ਰੋਡ ਤੋਂ ਪੁਲਿਸ ਵੱਲੋਂ ਟਰੈਫਿਕ ਨੂੰ ਡਾਇਵਰਟ ਕੀਤਾ ਗਿਆ ਹੈ।