Punjab

ਕਿਸਾਨ ਆਗੂਆਂ ਨੇ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਪ੍ਰਗਟਾਈ ਤੱਸਲੀ

‘ਦ ਖਾਲਸ ਬਿਊਰੋ:ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਫ਼ਸਲਾਂ ਤੇ ਐਮਐਸਪੀ ਦੇਣ ਦੀਮੰਗ ਰੱਖੀ ਹੈ ।ਇਸ ਤੋਂ ਇਲਾਵਾ ਉਹਨਾਂ ਦਸਿਆ ਕਿ ਇਸ ਬੈਠਕ ਵਿੱਚ ਪਾਣੀ ਤੇ ਬਿਜਲੀ ਬਚਾਉਣ ਤੇ ਰਵਾਇਤੀ ਫ਼ਸਲਾਂ ਦੇ ਚੱਕਰ ਤੋਂ ਕਿਸਾਨ ਨੂੰ ਬਾਹਰ ਕੱਢਣ ਬਾਰੇ ਗੱਲਬਾਤ ਹੋਈ ਹੈ ਤੇ ਸਰਕਾਰ ਦਾ ਰੱਵਈਆ ਕਾਫ਼ੀ ਹਾਂ ਪੱਖੀ ਰਿਹਾ ਹੈ। ਐਨ ਸਮੇਂ ਤੇ ਹੋਈ ਮੀਟਿੰਗ ਕਾਰਣ ਅਸੀਂ ਪੂਰੀ ਤਿਆਰੀ ਨਾਲ ਨਹੀਂ ਆ ਸਕੇ ਪਰ ਸਰਕਾਰ ਨੂੰ ਸਾਰੀਆਂ ਮੰਗਾ ਲਿਖਤੀ ਤੋਰ ਤੇ ਭੇਜਾਂਗੇ।ਉਹਨਾਂ ਇਹ ਵੀ ਦਸਿਆ ਕਿ ਸਰਕਾਰ ਇਸ ਗੱਲ ਤੇ ਦਿਲਚਸਪੀ ਲੈ ਰਹੀ ਹੈ ਕਿ ਇਹਨਾਂ ਰਵੀਇਤੀ ਫ਼ਸਲਾਂ ਦਾ ਬਦਲ ਕੀ ਹੋ ਸਕਦਾ ਹੈ।ਉਹਨਾਂ ਕਿਹਾ ਕਿ ਸਰਕਾਰ ਨੂੰ ਅਸੀਂ ਇਹ ਵੀ ਮੰਗ ਕੀਤੀ ਹੈ ਕਿ ਜੇਕਰ ਹੋਰ ਫ਼ਸਲਾਂ
ਤੇ ਜੋਰ ਦੇਣਾ ਹੈ ਤਾਂ ਸਰਕਾਰ ਨੂੰ ਇਹ ਪੁਖਤਾ ਕਰਨਾ ਪਏਗਾ ਕਿ ਇਹ ਫ਼ਸਲਾਂ ਮੰਡੀਆਂ ਵਿੱਚ ਨਾ ਰੁਲਣ।

ਇਸ ਤੋਂ ਇਲਾਵਾ ਕਿਸਾਨ ਆਗੂ ਹਰਿੰਦਰ ਸਿੰਘ ਲਖੋਵਾਲ ਨੇ ਵੀ ਮੁੱਖ ਮੰਤਰੀ ਪੰਜਾਬ ਨਾਲ ਹੋਈ ਮੀਟਿੰਗ ਬਾਰੇ ਤੱਸਲੀ ਪ੍ਰਗਟਾਈ ਹੈ ਤੇ ਕਿਹਾ ਹੈ ਕਿ ਇੱਕ ਬਹੁਤ ਚੰਗੇ ਮਾਹੌਲ ਵਿੱਚ ਮੀਟਿੰਗ ਵਿੱਚ ਹੋਈ ਹੈ । ਸਰਕਾਰ ਨੇ ਤਿੰਨ ਹੋਰ ਫ਼ਸਲਾਂ ਮੱਕੀ,ਮੁੰਗੀ ਤੇ ਬਾਸਮਤੀ ਤੇ ਵੀ ਐਮਐਸਪੀ ਦੇਣ ਦੀ ਗੱਲ ਵੀ ਕੀਤੀ ਹੈ।ਉਹਨਾਂ ਇਹ ਵੀ ਦਸਿਆ ਕਿ ਅੱਗਲੇ ਹਫ਼ਤੇ ਹੋਣ ਵਾਲੀ ਮੀਟਿੰਗ ਵਿੱਚ ਬਿਜਲੀ ਅਧਿਕਾਰੀਆਂ ਨਾਲ ਸਾਡੀ ਦੋਬਾਰਾ ਮੀਟਿੰਗ ਹੋਵੇਗੀ ਤੇ ਉਸ ਦੌਰਾਨ ਆਉਣ ਵਾਲੇ ਫ਼ਸਲੀ ਸੀਜ਼ਨ ਵਿੱਚ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ।ਇਹਨਾਂ ਸਾਰੀਆਂ ਗੱਲਾਂ ਤੋਂ ਇਲਾਵਾ ਸਭ ਤੋਂ ਜਿਆਦਾ ਫ਼ਸਲੀ ਚੱਕਰ ‘ਤੋਂ ਕਿਸਾਨਾਂ ਨੂੰ ਬਾਹਰ ਕੱਢਣ ਤੇ ਗੱਲ ਹੋਈ ਹੈ ਤੇ ਇਸ ਸੰਬੰਧ ਵਿੱਚ ਕੁੱਝ ਸਰਕਾਰ ਵਲੋਂ ਪ੍ਰਸਤਾਵ ਆਏ ਹਨ ਤੇ ਕੁੱਝ ਅਸੀਂ ਸਰਕਾਰ ਅਗੇ ਰੱਖੇ ਹਨ।ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਧੂਰੀ ਧਰਨੇ ਦਾ ਯਾਦ ਕਰਵਾਉਂਦੇ ਹੋਏ ਗੰਨੇ ਦੀ ਫ਼ਸਲ ਦਾ ਰਹਿੰਦਾ ਬਕਾਇਆ ਦੇਣ ਦੀ ਵੀ ਗੱਲ ਆਖੀ ਹੈ ਤਾਂ ਮੁੱਖ ਮੰਤਰੀ ਨੇ ਜ਼ੁਲਾਈ ਤੱਕ ਸਾਰਾ ਬਕਾਇਆ ਅਦਾ ਕਰਨ ਦਾ ਭਰੋਸਾ ਦਿਵਾਇਆ ਹੈ ।