Khetibadi Punjab

ਕਿਸਾਨਾਂ ਨੇ ਦਿੱਤਾ ਸਰਕਾਰ ਨੂੰ ਦਿੱਤਾ ਕੱਲ੍ਹ 12 ਵਜੇ ਤੱਕ ਦਾ ਸਮਾਂ, ਨਹੀਂ ਲਏ ਜਾਣਗੇ ਵੱਡੇ ਫੈਸਲੇ

ਮੁਹਾਲੀ : ਝੋਨੇ ਦੀ ਖਰੀਦ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਕਿਸਾਨਾਂ ਨੇ ਪੰਜਾਬ ਸਰਕਾਰ ’ਤੇ ਸਵਾਲ ਖੜ੍ਹੇ ਕੀਤੇ ਹਨ। ਐਸਕੇਐਮ ਵੱਲੋਂ ਅੱਜ ਝੋਨੇ ਦੀ ਖਰੀਦ ਨੂੰ ਲੈ ਕੇ ਆਨਲਾਇਨ ਮੀਟਿੰਗ ਕੀਤੀ ਗਈ ਹੈ। ਜੰਗਬੀਰ ਸਿੰਘ ਨੇ ਇਸ ਸਬੰਧੀ ਕਿਹਾ ਕਿ ਕਿਸਾਨਾਂ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਦੇ ਸਬਦ ਦਾ ਬੰਨ੍ਹ ਟੁੱਟ ਚੁੱਕਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇੱਕ ਅਕਤੂਬਰ ਤੋਂ ਲੈ ਕੇ 10 ਅਕਤੂਬਰ ਯਾਨੀ ਅੱਜ ਤੱਕ ਨਾ ਮਾਤਰ ਝੋਨੇ ਦੀ ਖਰੀਦ ਮੰਡੀਆਂ ਵਿੱਚ ਹੋਈ ਹੈ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਮੀਟਿੰਗ ਵਿੱਚ ਇਹ ਕਿਹਾ ਗਿਆ ਸੀ ਕਿ ਮੰਡੀਆਂ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋ ਗਈ ਹੈ ਪਰ ਉਸ ਵੇਲੇ ਕੁਝ ਹੀ ਮੰਡੀਆਂ ਵਿੱਚ ਖਰੀਦ ਸ਼ੁਰੂ ਹੋਈ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਕਿਤੇ ਨਾ ਕਿਤੇ ਕਿਸਾਨਾ ਨੂੰ , ਕਿਸਾਨ ਜਥੇਬੰਦੀਆਂ ਨੂੰ, ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨੂੰ ਹਨੇਰੇ ਵਿੱਚ ਰੱਖ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ 43 ਹਜ਼ਾਰ ਕਰੋੜ ਦੀ ਝੋਨੇ ਦੀ ਫਸਲ ਖੇਤਾਂ ਵਿੱਚ ਹੀ ਖਰਾਬ ਹੋ ਰਹੀ ਹੈ।ਉਨ੍ਹਾਂ ਨੇ ਸਵਾਲ ਕੀਤਾ ਕਿ ਹੁਣ ਇਸਦੇ ਪਿੱਛੇ ਕਿਸਦਾ ਕਸੂਰ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਦੋ ਥਾਵਾਂ ’ਤੇ ਧਰਨਾ ਦੇ ਕੇ ਇਸ ਮਾਮਲੇ ਦਾ ਹੱਲ ਨਹੀਂ ਹੋਣਾ। ਇਸਦੇ ਨਾਲ ਉਨ੍ਹਾਂ ਨੇ ਕਿਹਾ ਕਿ ਕੱਲ ਐਸਕੇਐਮ ਆੜ੍ਹਤੀਆਂ ਦੀ ਐਸੋਸੀਏਸ਼ਨ ਅਤੇ ਸੈਲ਼ਰ ਮਾਲਕਾਂ ਨਾਲ ਕਿਸਾਨ ਭਵਨ ਵਿਖੇ ਮੀਟਿੰਗ ਕਰਕੇ ਆਗਲੀ ਰਣਨਿਤੀ ਤੈਅ ਕਰੇਗਾ।

ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਕੱਲ 12 ਵਜੋਂਤੱਕ ਜੇਕਰ ਕੋਈ ਰੂਪਰੇਖਾ ਤਿਆਰ ਨਹੀਂ ਕੀਤੀ ਗਈ ਤਾਂ ਮੀਟਿੰਗ ਤੋਂ ਬਾਅਦ ਵੱਡੇ ਫੈਸਲੇ ਲਏ ਜਾਣਗੇ।