Punjab

ਫ਼ਰੀਦਕੋਟ ਦੇ ਇਸ ਹਸਪਤਾਲ ਨੇ 15 ਮਈ ਤੱਕ ਬੰਦ ਕੀਤੀ ਓਪੀਡੀ ਸੇਵਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਫ਼ਰੀਦਕੋਟ ਜ਼ਿਲ੍ਹੇ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਨੇ ਕਰੋਨਾ ਮਹਾਂਮਾਰੀ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ 15 ਮਈ ਤੱਕ ਓਪੀਡੀ ਸੇਵਾਵਾਂ ਮੁਕੰਮਲ ਬੰਦ ਕਰ ਦਿੱਤੀਆਂ ਹਨ। ਓਪੀਡੀ ਦੇ ਸਮੁੱਚੇ ਸਟਾਫ਼ ਨੂੰ ਕਰੋਨਾਵਾਇਰਸ ਦੀ ਰੋਕਥਾਮ ਲਈ ਬਣਾਏ ਗਏ ਕੋਵਿਡ ਸੈਂਟਰਾਂ ਵਿੱਚ ਤਬਦੀਲ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਮੈਡੀਕਲ ਕਾਲਜ ਤੇ ਹਸਪਤਾਲ ਦੀ ਓਪੀਡੀ ਵਿੱਚ ਰੋਜ਼ਾਨਾ 1200 ਤੋਂ 1500 ਤੱਕ ਮਰੀਜ਼ ਆਉਂਦੇ ਸਨ।

ਓਪੀਡੀ ਬੰਦ ਹੋਣ ਨਾਲ ਮਾਲਵੇ ਦੇ ਪੰਜ ਜ਼ਿਲ੍ਹੇ ਸਿੱਧੇ ਤੌਰ ’ਤੇ ਪ੍ਰਭਾਵਿਤ ਹੋਣਗੇ। ਮੈਡੀਕਲ ਕਾਲਜ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਕਿਹਾ ਕਿ ਓਪੀਡੀ ਬੰਦ ਕਰਨ ਦਾ ਫ਼ੈਸਲਾ ਪੰਜਾਬ ਸਰਕਾਰ ਦੇ ਹੁਕਮਾਂ ਮਗਰੋਂ ਲਿਆ ਗਿਆ ਹੈ। 15 ਮਈ ਤੋਂ ਬਾਅਦ ਹਾਲਾਤ ਮੁਤਾਬਕ ਓਪੀਡੀ ਖੋਲ੍ਹਣ ਦਾ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਵਿੱਚ ਆਕਸੀਜਨ ਦੀ ਕੋਈ ਕਮੀ ਨਹੀਂ ਹੈ।