ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਵਿੱਚ ਦੋ ਦਿਨ ਪਹਿਲਾਂ ਇੱਕ ਸੜਕ ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲੇ ਸੜਕ ਸੁਰੱਖਿਆ ਬਲ ਦੇ ਕਰਮਚਾਰੀ ਹਰਸ਼ਵੀਰ ਸਿੰਘ ਦੇ ਪਰਿਵਾਰ ਨੂੰ ਸਰਕਾਰ 1 ਕਰੋੜ ਰੁਪਏ ਦੇਵੇਗੀ। ਜਦੋਂ ਕਿ HDFC ਬੈਂਕ ਵੱਲੋਂ ਜੀਵਨ ਬੀਮੇ ਤਹਿਤ 1 ਕਰੋੜ ਰੁਪਏ ਦਿੱਤੇ ਜਾਣਗੇ। ਇਹ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਪੋਸਟ ਕਰਕੇ ਦਿੱਤੀ ਹੈ। ਉਨ੍ਹਾਂ ਨੇ ਹਾਦਸੇ ਵਿੱਚ ਜ਼ਖਮੀ ਹੋਏ ਮਨਦੀਪ ਸਿੰਘ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ।
ਭਵਾਨੀਗੜ੍ਹ ਦੇ ਬਾਲਦ ਕੈਂਚੀਆਂ ਵਿਖੇ ਬੀਤੇ ਦਿਨੀ ਬਹੁਤ ਮੰਦਭਾਗੀ ਘਟਨਾ ਵਾਪਰੀ, ਡਿਊਟੀ ‘ਤੇ ਤਾਇਨਾਤ SSF ਦੇ ਮੁਲਾਜ਼ਮਾਂ ਦੀ ਗੱਡੀ ਹਾਦਸਾਗ੍ਰਸਤ ਹੋ ਗਈ। ਮੁਲਾਜ਼ਮ ਹਰਸ਼ਵੀਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਤੇ ਜਖ਼ਮੀ ਮੁਲਾਜ਼ਮ ਮਨਦੀਪ ਸਿੰਘ ਜੋਕਿ ਜ਼ੇਰੇ ਇਲਾਜ ਹੈ, ਜਲਦ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ।
ਹਰਸ਼ਵੀਰ ਸਿੰਘ ਦੇ ਪਰਿਵਾਰ ਨਾਲ… pic.twitter.com/0njZnjyjZW
— Bhagwant Mann (@BhagwantMann) January 12, 2025
ਟਵੀਟ ਕਰਦਿਆਂ ਮਾਨ ਨੇ ਕਿਹਾ ਕਿ ਭਵਾਨੀਗੜ੍ਹ ਦੇ ਬਾਲਦ ਕੈਂਚੀਆਂ ਵਿਖੇ ਬੀਤੇ ਦਿਨੀ ਬਹੁਤ ਮੰਦਭਾਗੀ ਘਟਨਾ ਵਾਪਰੀ, ਡਿਊਟੀ ‘ਤੇ ਤਾਇਨਾਤ SSF ਦੇ ਮੁਲਾਜ਼ਮਾਂ ਦੀ ਗੱਡੀ ਹਾਦਸਾਗ੍ਰਸਤ ਹੋ ਗਈ। ਮੁਲਾਜ਼ਮ ਹਰਸ਼ਵੀਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਤੇ ਜਖ਼ਮੀ ਮੁਲਾਜ਼ਮ ਮਨਦੀਪ ਸਿੰਘ ਜੋਕਿ ਜ਼ੇਰੇ ਇਲਾਜ ਹੈ, ਜਲਦ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ। ਹਰਸ਼ਵੀਰ ਸਿੰਘ ਦੇ ਪਰਿਵਾਰ ਨਾਲ ਦਿਲੋਂ ਹਮਦਰਦੀ। ਸਰਕਾਰ ਵੱਲੋਂ ਸਹਾਇਤਾ ਰਾਸ਼ੀ ਵਜੋਂ 1 ਕਰੋੜ ਰੁਪਏ ਪਰਿਵਾਰ ਨੂੰ ਦੇਵਾਂਗੇ ਤੇ ਨਾਲ ਹੀ HDFC ਬੈਂਕ ਵੱਲੋਂ ਵੀ ਜੀਵਨ ਬੀਮਾ ਤਹਿਤ 1 ਕਰੋੜ ਰੁਪਏ ਅਲੱਗ ਤੋਂ ਦਿੱਤੇ ਜਾਣਗੇ। ਸਾਰਿਆਂ ਨੂੰ ਅਪੀਲ ਹੈ ਸੰਘਣੀ ਧੁੰਦ ਕਾਰਨ ਸਫ਼ਰ ਦੌਰਾਨ ਬਚਾਅ ਰੱਖੀਏ, ਹਰ ਜਾਨ ਕੀਮਤੀ ਹੈ, ਸੜਕਾਂ ‘ਤੇ ਸਾਵਧਾਨੀ ਵਰਤੀਏ।