India

ਵੋਟ ਪਾਉਣ ਆਉਣ ਵਾਲੇ ਲੋਕਾਂ ਦਾ ਤਜਰਬਾ ਚੰਗਾ ਰਿਹਾ : ਚੋਣ ਕਮਿਸ਼ਨਰ ਸੰਧੂ

ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਵਿਧਾਨ ਸਭਾ ਹਲਕਾ ਮੋਤੀ ਬਾਗ ਦੇ ਪੋਲਿੰਗ ਬੂਥ ‘ਤੇ ਆਪਣੀ ਵੋਟ ਪਾਉਣ ਲਈ ਪਹੁੰਚੇ | ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਸਵੇਰ ਤੋਂ ਹੀ ਸਾਫ਼ ਸੁਥਰੇ ਢੰਗ ਨਾਲ ਵੋਟਿੰਗ ਚੱਲ ਰਹੀ ਹੈ। ਕਿਸੇ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਹੈ। ਸਾਰੇ ਪੋਲਿੰਗ ਬੂਥਾਂ ‘ਤੇ ਵਧੀਆ ਪ੍ਰਬੰਧ ਹਨ। ਵੋਟ ਪਾਉਣ ਆਏ ਲੋਕਾਂ ਨੂੰ ਚੰਗਾ ਤਜਰਬਾ ਹੋ ਰਿਹਾ ਹੈ। ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਸਾਰੇ ਵੋਟਰਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ।