ਫੌਜ ਦੇ ਜਵਾਨ ਦੀ ਆਪਣੇ ਦੇਸ਼ ਨਾਲ ਇੰਨੀ ਮੁਹੱਬਤ ਸੀ ਕਿ ਆਪਣੇ ਅੰਤਿਮ ਸਮੇਂ ਵੀ ਉਹ ਦੇਸ਼ ਭਗਤੀ ਦੇ ਗੀਤ ਉੱਤੇ ਨੱਚਦਾ ਹੋਇਆ ਮੌਤ ਨੂੰ ਗਲੇ ਲਗਾ ਗਿਆ। ਇਹ ਘਟਨਾ ਇੰਦੌਰ (Indore) ਦੇ ਕੋਠੀ ਇਲਾਕੇ ਵਿੱਚ ਵਾਪਰੀ ਹੈ। ਸੇਵਾਮੁਕਤ ਫੌਜੀ ਯੋਗਾ ਕਲਾਸ ਦੌਰਾਨ ਸਟੇਜ ‘ਤੇ ਨੱਚਦਾ-ਨੱਚਦਾ ਅਚਾਨਕ ਡਿੱਗ ਗਿਆ। ਉਸ ਜਗ੍ਹਾ ‘ਤੇ ਆਸਥਾ ਯੋਗ ਕ੍ਰਾਂਤੀ ਅਭਿਆਨ ਸੰਸਥਾ ਵੱਲੋਂ ਅਗਰਸੇਨ ਧਾਮ ਵਿਖੇ ਮੁਫ਼ਤ ਯੋਗਾ ਕੈਂਪ ਦਾ ਆਯੋਜਨ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਸੇਵਾਮੁਕਤ ਫੌਜੀ ਬਲਵਿੰਦਰ ਸਿੰਘ ਛਾਬੜਾ ਹੱਥ ਵਿੱਚ ਤਿਰੰਗਾ ਲੈ ਕੇ ਨੱਚ ਰਿਹਾ ਸੀ ਤਾਂ ਉਹ ਅਚਾਨਕ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਮਾਂ ਤੁਝੇ ਸਲਾਮ ਗੀਤ ਚੱਲ ਰਿਹਾ ਸੀ ਤਾਂ ਬਲਵਿੰਦਰ ਸਿੰਘ ਛਾਬੜਾ ਨੱਚਦਾ-ਨੱਚਦਾ ਅਚਾਨਕ ਸਟੇਜ ‘ਤੇ ਡਿੱਗ ਗਿਆ। ਉਸ ਦੇ ਡਿੱਗਣ ਨੂੰ ਲੋਕਾਂ ਨੇ ਨੱਚਣ ਦਾ ਹਿੱਸਾ ਸਮਝਿਆ, ਜਦੋਂ ਉਹ ਕਾਫ਼ੀ ਦੇਰ ਤੱਕ ਨਾਂ ਉੱਠਿਆ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਉਸ ਦੇ ਪਰਿਵਾਰਿਕ ਮੈਂਬਰਾਂ ਨੇ ਵੱਡਾ ਫੈਸਲਾ ਲੈਦਿਆਂ ਹੋਇਆ ਬਲਵਿੰਦਰ ਸਿੰਘ ਛਾਬੜਾ ਦੀਆਂ ਅੱਖਾਂ ਸਮੇਤ ਅੰਗ ਦਾਨ ਕਰ ਦਿੱਤੇ।
ਇਹ ਵੀ ਪੜ੍ਹੋ – ਮਿਡ-ਡੇ-ਮੀਲ ਦਾ ਬਦਲਿਆ ਮੀਨੂੰ, ਹਫਤੇ ‘ਚ ਇਕ ਵਾਰ ਦਿੱਤੀ ਜਾਵੇਗੀ ਖੀਰ