Punjab

ਜਲੰਧਰ ਤੋਂ ਸਤਲੁਜ ਦਰਿਆ ਦਾ ਬੰਨ ਦੋ ਥਾਵਾਂ ਤੋਂ ਟੁੱਟਿਆ , ਸ਼ਾਹਕੋਟ ਦੇ ਇਲਾਕਿਆਂ ‘ਚ ਦਾਖਲ ਹੋਣ ਲੱਗਾ ਪਾਣੀ

The embankment of the Sutlej river from Jalandhar broke at two places, water started entering the areas of Shahkot

ਜਲੰਧਰ : ਪੰਜਾਬ ’ਚ ਪਿਛਲੇ ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ ਅਤੇ ਕਰੀਬ ਅੱਧੇ ਪੰਜਾਬ ’ਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ। ਤੇਜ਼ ਮੀਂਹ ਅਤੇ ਪਾਣੀ ਦੇ ਵਹਾਅ ਦਰਜਨਾਂ ਪਸ਼ੂ ਵੀ ਲਪੇਟ ਵਿਚ ਆ ਗਏ ਹਨ। ਘੱਗਰ ਅਤੇ ਸਤਲੁਜ ਦਰਿਆਵਾਂ ਤੋਂ ਇਲਾਵਾ ਸਰਹਿੰਦ ਨਹਿਰ ’ਚ ਪਾਣੀ ਦਾ ਪੱਧਰ ਇਕਦਮ ਵਧਣ ਕਾਰਨ ਕਈ ਜ਼ਿਲ੍ਹਿਆਂ ਵਿਚ ਹਾਲਾਤ ਬੇਕਾਬੂ ਹੋ ਗਏ ਹਨ।

ਇਸੇ ਦੌਰਾਨ ਜ਼ਿਲ੍ਹਾ ਜਲੰਧਰ ਦੇ ਬਲਾਕ ਲੋਹੀਆਂ ਦੇ ਪਿੰਡ ਗਿੱਦੜ ਪਿੰਡੀ ਨੇੜਿਓਂ ਪਿੰਡ ਮੰਡਾਲਾ ਅਤੇ ਨਸੀਰਪੁਰ ਦੇ ਵਿਚਕਾਰ ਤੋਂ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਵਿਚ ਪਈ ਵੱਡੀ ਖੁੱਡ ਜੋ ਜੱਦੋ ਜਹਿਦ ਦੇ ਬਾਵਜੂਦ ਪੂਰ ਨਹੀਂ ਹੋਈ, ਜਿਸ ਕਾਰਨ ਰਾਤ 12.40 ਵਜੇ ਬੰਨ ਟੁੱਟ ਗਿਆ ਹੈ। ਇਸੇ ਤਰ੍ਹਾਂ ਪਿੰਡ ਮੁੰਡੀ ਸ਼ਹਿਰੀਆਂ ਨੇੜੇ ਧੱਕਾ ਵਸਤੀ ਨੇੜਿਓਂ ਸਤਲੁਜ ਦਰਿਆ ਦਾ ਬੰਨ ਵੀ ਰਾਤ 2 ਵਜੇ ਟੁੱਟ ਗਿਆ ਹੈ। ਇਥੇ ਦੱਸਣਯੋਗ ਹੈ ਕਿ 2019 ਵਿੱਚ ਵੀ ਇਹੀ ਬੰਨ ਪਿੰਡ ਮੰਡਾਲਾ ਦੇ ਲਹਿੰਦੇ ਪਾਸੇ ਤੋਂ ਟੁੱਟਿਆ ਸੀ, ਜੋ ਐਤਕੀਂ ਪਿੰਡ ਮੰਡਾਲਾ ਦੇ ਚੜ੍ਹਦੇ ਪਾਸੇ ਤੋਂ ਟੁੱਟਿਆ ਹੈ।

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਸਬੰਧੀ ਵੀਡੀਓ ਸਾਂਝੀ ਕੀਤੀ ਹੈ ਤੇ ਇੱਕ ਟਵੀਟ ਕਰਦਿਆਂ ਲਿਖਿਆ ਹੈ-ਸਤਲੁਜ ਦਰਿਆ ਵਿੱਚ ਆਏ ਸਮਰੱਥਾ ਤੋਂ ਵੱਧ ਪਾਣੀ ਨੇ ਦੋ ਥਾਵਾਂ ਤੋਂ ਧੁੱਸੀ ਬੰਨ੍ਹ ਤੋੜ ਦਿੱਤਾ ਹੈ। ਜਾਣਕਾਰੀ ਮੁਤਾਬਿਕ ਇਕ ਪਾੜ ਰਾਤ 12.40 ਦੇ ਕਰੀਬ ਅਤੇ ਦੂਸਰਾ ਪਾੜ 2 ਵਜੇ ਦੇ ਕਰੀਬ ਪਿਆ ਹੈ।

ਅੱਖੀ ਦੇਖਣ ਵਾਲਿਆਂ ਅਨੁਸਾਰ ਪਹਿਲਾ ਬੰਨ੍ਹ ਵਿੱਚ ਘਰਲ ਪਿਆ, ਜੋ ਜੱਦੋਜਹਿਦ ਦੇ ਬਾਵਜੂਦ ਪੂਰ ਨਹੀਂ ਹੋਈ, ਜਿਸ ਕਾਰਨ ਬੰਨ੍ਹ ਟੁੱਟ ਗਿਆ…