India

ਚੋਣ ਕਮਿਸ਼ਨ ਨੇ ਜੈਰਾਮ ਰਮੇਸ਼ ਨੂੰ ਭੇਜਿਆ ਨੋਟਿਸ, ਮੰਗਿਆ ਜਵਾਬ

ਚੋਣ ਕਮਿਸ਼ਨ ਨੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਜੈਰਾਮ ਰਮੇਸ਼ ਨੂੰ ਪੱਤਰ ਲਿਖ ਕੇ ਜਵਾਬ ਮੰਗਿਆ ਹੈ, ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 150 ਕੁਲੈਕਟਰਾਂ ਨਾਲ ਫੋਨ ‘ਤੇ ਗੱਲ ਕੀਤੀ ਸੀ।

ਚੋਣ ਕਮਿਸ਼ਨ ਨੇ ਰਮੇਸ਼ ਨੂੰ ਨੋਟਿਸ ਭੇਜ ਕੇ ਕਿਹਾ ਹੈ ਕਿ ਰਮੇਸ਼ ਸਾਨੂੰ ਇਸ ਦਾ ਸਬੂਤਾਂ ਸਮੇਤ ਜਵਾਬ ਭੇਜਣ ਕਿਉਂਕਿ ਚੋਣਾਂ ਦੇ ਐਲਾਨ ਦੇ ਨਾਲ ਹੀ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਜਾਂਦਾ ਹੈ ਅਤੇ ਦੇਸ਼ ਦਾ ਸਾਰਾ ਪ੍ਰਸ਼ਾਸਨ ਕਮਿਸ਼ਨ ਕੋਲ ਆ ਜਾਂਦਾ ਹੈ

ਜ਼ਿਲ੍ਹਾ ਮੈਜਿਸਟਰੇਟ ਅਤੇ ਜ਼ਿਲ੍ਹੇ ਦੇ ਹੋਰ ਸੀਨੀਅਰ ਅਧਿਕਾਰੀ ਰਿਟਰਨਿੰਗ ਅਫ਼ਸਰਾਂ ਵਜੋਂ ਕਮਿਸ਼ਨ ਦੇ ਨਿਰਦੇਸ਼ਾਂ ਤਹਿਤ ਕੰਮ ਕਰਦੇ ਹਨ। ਇਸ ਲਈ ਤੁਹਾਨੂੰ ਦੱਸਣਾ ਪਵੇਗਾ ਕਿ ਤੁਹਾਡੀ ਜਾਣਕਾਰੀ ਅਤੇ ਇਸ ਜਨਤਕ ਪੋਸਟ ਦਾ ਅਧਾਰ ਕੀ ਹੈ।

ਕਮਿਸ਼ਨ ਨੇ ਜੈਰਾਮ ਰਮੇਸ਼ ਨੂੰ ਲਿਖਿਆ ਹੈ ਕਿ ਤੁਸੀਂ ਇੱਕ ਰਾਸ਼ਟਰੀ ਪਾਰਟੀ ਦੇ ਬਹੁਤ ਸੀਨੀਅਰ ਅਤੇ ਅਨੁਭਵੀ ਲੀਡਰ ਹੋ। ਤੁਸੀਂ ਆਪਣਾ ਜਵਾਬ ਸਾਰੇ ਤੱਥਾਂ ਸਮੇਤ ਕਮਿਸ਼ਨ ਨੂੰ 2 ਜੂਨ ਸ਼ਾਮ 7 ਵਜੇ ਤੱਕ ਭੇਜੋ, ਤਾਂ ਜੋ ਬਣਦੀ ਕਾਨੂੰਨੀ ਕਾਰਵਾਈ ਯਕੀਨੀ ਬਣਾਈ ਜਾ ਸਕੇ।

ਇਹ ਵੀ ਪੜ੍ਹੋ –   ਲੁਧਿਆਣਾ ’ਚ ਹਾਰਡਵੇਅਰ ਸ਼ੋਅਰੂਮ ’ਚ ਭਿਆਨਕ ਲੱਗੀ ਅੱਗ, ਦੂਜੀ ਮੰਜ਼ਿਲ ਸੜ ਕੇ ਸੁਆਹ