Punjab

ਚੋਣ ਕਮਿਸ਼ਨ ਨੇ ਆਪ ਨੂੰ ਨੋਟਿਸ ਭੇਜਿਆ

‘ਦ ਖਾਲਸ ਬਿਓਰੋ : ਚੋਣ ਕਮਿਸ਼ਨ ਵੱਲੋਂ ਵਿਵਾਦਤ ਪੈਂਫਲੇਟ ਵ਼ੰਡਣ ਦੇ ਦੋਸ਼ਾਂ ਵਿੱਚ ਆਮ ਆਦਮੀ ਪਾਰਟੀ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।ਵਰਣਯੋਗ ਹੈ ਕਿ ਕੱਲ ਇਹ ਖਬਰ ਸਾਹਮਣੇ ਆਈ ਸੀ ਕਿ ਪਟਿਆਲਾ ਇਲਾਕੇ ਵਿੱਚ ਅਖਬਾਰਾਂ ਵਿੱਚ ਪੈਂਫਲੇਟ ਪਾਏ ਗਏ ਸਨ,ਜਿਸ ਵਿੱਚ ਚੋਣਾਂ ਨੂੰ ਪ੍ਰਭਾਵਤ ਕਰਨ ਵਾਲੀ ਸ਼ਬਦਾਵਲੀ ਹੋਣ ਦੀ ਗੱਲ ਸਾਹਮਣੇ ਆਈ ਸੀ। ਹਾਲਾਂਕਿ ਇਹ ਪੈਂਫਲੇਟ ਕਿਹਦੇ ਵੱਲੋਂ ਜਾਰੀ ਹੋਏ ਸਨ,ਇਸ ਬਾਰੇ ਨਾ ਤਾਂ ਪੈਂਫਲਟ ਵਿੱਚ ਕੁੱਝ ਲਿਖਿਆ ਗਿਆ ਸੀ ਤੇ ਨਾ ਹੀ ਇਸ ਬਾਰੇ ਕੁੱਝ ਹੋਰ ਸੂਚਨਾ ਸਾਹਮਣੇ ਆਈ ਹੈ।

ਅਕਾਲੀ ਦਲ ਵੱਲੋਂ ਇਸ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੱਸਿਆ ਗਿਆ ਸੀ ਤੇ ਇਸ ‘ਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ। ਇਸ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਆਮ ਆਦਮੀ ਪਾਰਟੀ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।