The Khalas Tv Blog India ਕਿਸਾਨ ਅੰਦੋਲਨ: ਐਡੀਟਰਜ਼ ਗਿਲਡ ਨੇ ਮੀਡੀਆ ਦੀ ਲਾਈ ਕਲਾਸ, ਨਿਰਪੱਖ ਪੱਤਰਕਾਰੀ ਕਰਨ ਦੀ ਦਿੱਤੀ ਸਲਾਹ
India Punjab

ਕਿਸਾਨ ਅੰਦੋਲਨ: ਐਡੀਟਰਜ਼ ਗਿਲਡ ਨੇ ਮੀਡੀਆ ਦੀ ਲਾਈ ਕਲਾਸ, ਨਿਰਪੱਖ ਪੱਤਰਕਾਰੀ ਕਰਨ ਦੀ ਦਿੱਤੀ ਸਲਾਹ

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਸੰਪਾਦਕਾਂ ਦੀ ਸਰਵਉੱਚ ਸੰਸਥਾ, ਐਡੀਟਰਜ਼ ਗਿਲਡ ਆਫ ਇੰਡੀਆ (ਈਜੀਆਈ) ਨੇ ਦਿੱਲੀ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਦੀਆਂ ਕੌਮੀ ਮੀਡੀਆ ਵਿੱਚ ਆ ਰਹੀਆਂ ਖ਼ਬਰਾਂ ਬਾਰੇ ਚਿੰਤਾ ਜ਼ਾਹਰ ਕੀਤੀ ਹੈ। ਸ਼ੁੱਕਰਵਾਰ ਨੂੰ ਇੱਕ ਮੀਡੀਆ ਐਡਵਾਇਜ਼ਰੀ ਜਾਰੀ ਕਰਦਿਆਂ ਗਿਲਡ ਨੇ ਕਿਹਾ ਕਿ ਮੀਡੀਆ ਦੇ ਕੁਝ ਵਰਗ ਬਿਨਾਂ ਕਿਸੇ ਸਬੂਤ ਦੇ ਵਿਰੋਧ ਕਰ ਰਹੇ ਕਿਸਾਨਾਂ ਨੂੰ ‘ਖਾਲਿਸਤਾਨੀ’ ਅਤੇ ‘ਦੇਸ਼ ਵਿਰੋਧੀ’ ਕਹਿ ਕੇ ਅੰਦੋਲਨ ਨੂੰ ਗੈਰ ਕਾਨੂੰਨੀ ਬਣਾ ਰਹੇ ਹਨ।

ਬਿਆਨ ਵਿੱਚ ਕਿਹਾ ਗਿਆ ਹੈ, ‘ਐਡੀਟਰਜ਼ ਗਿਲਡ ਆਫ ਇੰਡੀਆ ਰਾਸ਼ਟਰੀ ਰਾਜਧਾਨੀ ਵਿੱਚ ਖ਼ਬਰਾਂ ਦੀ ਉਸ ਕਵਰੇਜ ਬਾਰੇ ਚਿੰਤਤ ਹੈ, ਜਿਸ ਵਿੱਚ ਮੀਡੀਆ ਦੇ ਕੁਝ ਹਿੱਸਿਆਂ ਵਿੱਚ ਉਨ੍ਹਾਂ ਨੂੰ ‘ਖਾਲਿਸਤਾਨੀ’ ਅਤੇ ‘ਦੇਸ਼ ਵਿਰੋਧੀ’ ਦੱਸਿਆ ਜਾ ਰਿਹਾ ਹੈ। ਅਤੇ ਅਜਿਹੇ ਸ਼ਬਦਾਂ ਦੀ ਵਰਤੋਂ ਬਿਨਾਂ ਕਿਸੇ ਸਬੂਤ ਦੇ ਪ੍ਰਦਰਸ਼ਨ ਨੂੰ ਗੈਰਕਾਨੂੰਨੀ ਠਹਿਰਾਉਣ ਲਈ ਕੀਤੀ ਜਾ ਰਹੀ ਹੈ।’

ਗਿਲਡ ਨੇ ਕਿਹਾ ਕਿ ਇਹ ਜ਼ਿੰਮੇਵਾਰ ਅਤੇ ਨੈਤਿਕ ਪੱਤਰਕਾਰੀ ਦੇ ਸਿਧਾਂਤਾਂ ਦੇ ਵਿਰੁੱਧ ਹੈ।

ਗਿਲਡ ਨੇ ਮੀਡੀਆ ਨੂੰ ਪ੍ਰਦਰਸ਼ਨ ਦੀ ਰਿਪੋਰਟਿੰਗ ਕਰਨ ਵਿਚ ਨਿਰਪੱਖ ਅਤੇ ਸੰਤੁਲਿਤ ਰਹਿਣ ਦੀ ਵੀ ਸਲਾਹ ਦਿੱਤੀ ਹੈ। ਗਿਲਡ ਦੀ ਮੁਖੀ ਸੀਮਾ ਮੁਸਤਫਾ ਦੁਆਰਾ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, ‘ਈਜੀਆਈ ਮੀਡੀਆ ਅਦਾਰਿਆਂ ਨੂੰ ਕਿਸਾਨਾਂ ਦੇ ਪ੍ਰਦਰਸ਼ਨ ਦੀ ਰਿਪੋਰਟਿੰਗ ਕਰਨ ਵਿੱਚ ਨਿਰਪੱਖਤਾ, ਵਸਤੂਨਿਸ਼ਠਾ ਅਤੇ ਸੰਤੁਲਨ ਪ੍ਰਦਰਸ਼ਿਤ ਕਰਨ ਦੀ ਸਲਾਹ ਦਿੰਦਾ ਹੈ।’

‘ਇਸ ਦੇ ਨਾਲ ਹੀ, ਉਨ੍ਹਾਂ ਲਈ ਕੋਈ ਪੱਖਪਾਤ ਨਾ ਕਰੋ ਜੋ ਆਪਣੇ ਲਈ ਸੰਵਿਧਾਨਕ ਅਧਿਕਾਰਾਂ ਦੀ ਵਰਤੋਂ ਕਰਦੇ ਹਨ। ਮੀਡੀਆ ਨੂੰ ਅਜਿਹੀ ਕਿਸੇ ਵੀ ਚਰਚਾ ਵਿਚ ਹਿੱਸਾ ਨਹੀਂ ਲੈਣਾ ਚਾਹੀਦਾ ਜੋ ਉਨ੍ਹਾਂ ਦੇ ਪਹਿਰਾਵੇ ਦੇ ਅਧਾਰ ’ਤੇ ਪ੍ਰਦਰਸ਼ਨਕਾਰੀਆਂ ਦਾ ਅਪਮਾਨ ਕਰੇ ਅਤੇ ਉਨ੍ਹਾਂ ਨੂੰ ਘਟੀਆ ਸਮਝੇ।’

Exit mobile version