Others

ਭਾਰਤੀ ਸਰਹੱਦ ‘ਚ ਦਾਖਲ ਹੋ ਰਹੇ ਡਰੋਨ ਨੂੰ ਬੀ.ਐੱਸ.ਐੱਫ ਨੇ ਫਾਈਰਿੰਗ ਕਰ ਕੇ ਸੁੱਟਿਆ ਥੱਲੇ

ਪੰਜਾਬ : ਸੀਮਾ ਸੁਰੱਖਿਆ ਬਲ ਨੇ ਪੰਜਾਬ ਦੇ ਫਿਰੋਜ਼ਪੁਰ ਸੈਕਟਰ ‘ਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ‘ਤੇ ਪਾਕਿਸਤਾਨੀ ਡਰੋਨ ਨੂੰ ਸਿੱਟ ਲਿਆ ਹੈ। ਇਹ ਘਟਨਾ ਬੀਤੀ ਰਾਤ 11:25 ਵਜੇ ਦੀ ਹੈ ।

ਜਾਣਕਾਰੀ ਅਨੁਸਾਰ ਬੀਤੀ ਰਾਤ ਬੀ.ਐਸ.ਐਫ ਨੇ ਪਾਕਿਸਤਾਨ ਤੋਂ ਗੰਦੂ ਖੇਤਰ ਦੇ ਭਾਰਤ ਵਾਲੇ ਪਾਸੇ ਘੁਸਪੈਠ ਕਰ ਰਹੇ ਇੱਕ ਸ਼ੱਕੀ ਡਰੋਨ ਦੇਖਿਆ,ਜੋ ਕਿ ਭਾਰਤੀ ਸਰਹੱਦ ਵਿੱਚ ਘੁਸਪੈਠ ਕਰ ਰਿਹਾ ਸੀ। ਜਿਸ ਤੋਂ ਬਾਅਦ ਤੁਰੰਤ ਫਾਇਰਿੰਗ ਕਰਦੇ ਹੋਏ ਡਰੋਨ ਨੂੰ ਥੱਲੇ ਸੁੱਟ ਲਿਆ ਗਿਆ।

ਇਸ ਤੋਂ ਬਾਅਦ ਸਵੇਰੇ ਸਥਾਨਕ ਪੁਲਿਸ ਦੀ ਮਦਦ ਨਾਲ ਸਾਰੇ ਇਲਾਕੇ ਦੀ ਤਲਾਸ਼ੀ ਲਈ ਗਈ। ਜਾਂਚ ਤੋਂ ਬਾਅਦ ਇਹ ਪਤਾ ਲਗਿਆ ਹੈ ਕਿ ਇਹ ਹੈਕਸਾ ਕਾਪਟਰ ਡਰੋਨ ਹੈ।

ਪਿਛਲੇ 10 ਮਹੀਨਿਆਂ ‘ਚ ਪਾਕਿਸਤਾਨ ਸਰਹੱਦ ਤੋਂ ਕਰੀਬ 200 ਡਰੋਨ ਘੁਸਪੈਠ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਬੀਐਸਐਫ ਦੇ ਅੰਕੜੇ ਦਸਦੇ ਹਨ ਕਿ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ 1 ਜਨਵਰੀ 2022 ਤੱਕ ਪੰਜਾਬ ਸਰਹੱਦ ਤੋਂ ਡਰੋਨ ਘੁਸਪੈਠ ਦੀਆਂ 172 ਘਟਨਾਵਾਂ ਸਾਹਮਣੇ ਆਈਆਂ ਹਨ। ਇਨਾਂ ਹੀ ਨਹੀਂ,ਸਗੋਂ ਜੰਮੂ ਨਾਲ ਲੱਗਦੀ ਸਰਹੱਦ ‘ਤੇ ਵੀ ਅਜਿਹੀਆਂ 20 ਤੋਂ ਵੱਧ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ।