ਸੰਭੂ : ਕਿਸਾਨ ਅੰਦੋਲਨ ਦੌਰਾਨ ਸ਼ੰਭੂ ਬਾਰਡਰ ਤੋਂ ਆਉਂਦੇ ਹੋਏ ਆਉਂਦੇ ਹੋਏ ਟ੍ਰੈਕਟਰ ਟਰਾਲੀ ਦੇ ਐਕਸੀਡੈਂਟ ਕਾਰਨ ਹਾਦਸੇ ਦਾ ਸ਼ਿਕਾਰ ਹੋਏ ਗੁਰਜੰਟ ਸਿੰਘ ਦਾ ਮ੍ਰਿਤਕ ਸਰੀਰ ਅੱਜ ਸ਼ੰਭੂ ਬਾਰਡਰ ਵਿਖੇ ਪਹੁੰਚੇਗਾ ਜਿੱਥੇ ਮ੍ਰਿਤਕ ਕਿਸਾਨ ਨੂੰ ਸਰਧਾਂਜਲੀ ਦਿੱਤੀ ਜਾਵੇਗੀ। ਇਸ ਜਾਣਕਾਰੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸਾਂਝੀ ਕੀਤੀ ਹੈ।
ਪੰਧੇਰ ਨੇ ਕਿਹਾ ਕਿ ਮ੍ਰਿਤਕ ਕਿਸਾਨ ਨੂੰ ਸਰਧਾਂਜਲੀ ਦੇਣ ਤੋਂ ਬਾਅਦ ਉਸਦੀ ਮ੍ਰਿਤਕ ਸਰੀਰ ਸਸਕਾਰ ਲਈ ਪਿੰਚ ਲਈ ਰਵਾਨਾ ਹੋ ਜਾਵੇਗਾ।
ਦੱਸ ਦਈਏ ਕਿ ਲੰਘੇ ਕੱਲ੍ਹ ਸ਼ੰਭੂ ਬਾਰਡਰ ਤੋਂ ਆਉਂਦੇ ਹੋਏ ਆਉਂਦੇ ਹੋਏ ਟ੍ਰੈਕਟਰ ਟਰਾਲੀ ਦੇ ਐਕਸੀਡੈਂਟ ਕਾਰਨ ਨੌਜਵਾਨ ਕਿਸਾਨ ਦੀ ਮੌਤ ਹੋ ਗਈ। ਨੌਜਵਾਨ ਦਾ ਨਾਮ ਗੁਰਜੰਟ ਸਿੰਘ ਪਿਤਾ ਨਛੱਤਰ ਸਿੰਘ ਦੱਸਿਆ ਜਾ ਰਿਹਾ ਸੀ। ਉਹ ਪਿੰਡ ਮੰਨਸੂਰ ਦੇਵਾਂ (ਜ਼ੀਰਾ) ਤੋਂ ਸੀ। ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪੰਜਾਬ ਦੀ ਅਗਵਾਈ ਵਿੱਚ ਸ਼ੰਭੂ ਮੋਰਚੇ ਵਿੱਚ ਸਰਗਰਮ ਸੀ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਦੇਵ ਸਿੰਘ ਜੀਰਾ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਸੀ।
ਮਿਲੀ ਜਾਣਕਾਰੀ ਅਨੁਸਾਰ ਕਿਸਾਨ ਆਗੂ ਗੁਰਜੰਟ ਸਿੰਘ ਕਿਸਾਨਾਂ ਦਾ ਜਥਾ ਲੈ ਕੇ ਟਰੈਕਟਰ-ਟਰਾਲੇ ’ਤੇ ਸ਼ੰਭੂ ਬਾਰਡਰ ਲਈ ਆਪਣੇ ਪਿੰਡ ਤੋਂ ਰਵਾਨਾ ਹੋਇਆ ਸੀ। ਸਵੇਰੇ 5 ਵਜੇ ਦੇ ਕਰੀਬ ਜਦੋਂ ਉਹ ਰਾਜਪੁਰਾ ਨੇੜੇ ਪਿੰਡ ਬਸੰਤਪੁਰ ਕੋਲ ਪਹੁੰਚੇ ਤਾਂ ਪਿੱਛੋਂ ਆ ਰਹੇ ਤੇਜ਼ ਰਫਤਾਰ ਘੋੜੇ ਟਰਾਲੇ ਨੇ ਉਨ੍ਹਾਂ ਦੀ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਟਰੈਕਟਰ-ਟਰਾਲੀ ਖੇਤਾਂ ਵਿੱਚ ਪਲਟ ਗਈ ਤੇ ਗੁਰਜੰਟ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ। ਹਾਦਸੇ ’ਚ ਤਿੰਨ ਹੋਰ ਵਿਅਕਤੀ ਜ਼ਖਮੀ ਹੋ ਗਏ, ਜੋ ਰਾਜਪੁਰਾ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਹਾਦਸੇ ਮਗਰੋਂ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ।