ਸੋਹਾਣਾ : ਕੁੱਝ ਦਿਨ ਪਹਿਲਾਂ ਮੁਹਾਲੀ(Mohali) ਦੇ ਸੋਹਾਣਾ ਇਲਾਕੇ ਵਿੱਚ ਨੌਜਵਾਨ ਕੁੜੀ ਦੀ ਲਾਸ਼( Sohana nurse case) ਬਰਾਮਦ ਹੋਈ ਸੀ। ਜਿਸ ਦੀ ਪੋਸਟ ਮਾਰਟਮ ਰਿਪੋਰਟ ਨੇ ਵੱਡਾ ਖੁਲਾਸਾ ਕੀਤਾ ਹੈ। ਇਸ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਇਸ ਕੁੜੀ ਨੂੰ ਗੱਲਾ ਘੁੱਟ ਕੇ ਮਾਰਿਆ ਗਿਆ ਹੈ ਤੇ ਇਸ ਦੀ ਗਰਦਨ ਦੀ ਹੱਡੀ ਵੀ ਟੁਟੀ ਹੋਈ ਮਿਲੀ ਹੈ।
ਇਸ ਕਤਲ ਕੇਸ ਵਿੱਚ ਪੰਜਾਬ ਪੁਲਿਸ ਦੇ ਇੱਕ ਬਰਖਾਸਤ ਏਐਸਆਈ ਦਾ ਨਾਮ ਸਾਹਮਣੇ ਆਇਆ ਹੈ। ਪੁਲਿਸ ਨੂੰ ਸ਼ੱਕ ਹੈ ਕਿਉਂਕਿ ਉਸ ਦੇ ਖਿਲਾਫ਼ ਕਈ ਸਬੂਤ ਵੀ ਮਿਲੇ ਹਨ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਨਰਸ ਦਾ ਉਸ ਨਾਲ ਝੱਗੜਾ ਹੋਇਆ ਸੀ।
ਹਾਲ ਦੀ ਘੜੀ ਉਹ ਐਸਆਈ ਆਪਣੇ ਪਰਿਵਾਰ ਸਣੇ ਫਰਾਰ ਹੈ ਤੇ ਉਸ ਦੇ ਮੁਹਾਲੀ ਵਾਲੇ ਘਰ ਤੇ ਨਾਲ ਨਾਲ ਹੋਰ ਜਗਾਵਾਂ ਤੇ ਵੀ ਛਾਪੇ ਮਾਰੇ ਜਾ ਰਹੇ ਹਨ। ਪੁਲਿਸ ਵੱਲੋਂ ਮ੍ਰਿਤਕਾ ਦੇ ਮੋਬਾਇਲ ਦਾ ਡੇਟਾ ਰਿਕਵਰ ਕਰਕੇ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕੀ ਮੌਤ ਤੋਂ ਪਹਿਲਾਂ ਉਹ ਕਿਸ ਦੇ ਸੰਪਰਕ ਵਿੱਚ ਸੀ ? ਅਤੇ ਅਖੀਰਲੀ ਵਾਰ ਉਸ ਨੇ ਕਿਸ ਦੇ ਨਾਲ ਗੱਲ ਕੀਤੀ ਸੀ ?
ਮੋਹਾਲੀ ਦੇ ਡੀਐੱਸਪੀ ਐਚ ਐਸ ਬਲ ਨੇ ਦੱਸਿਆ ਕਿ ਇੱਕ ਨਰਸ ਨਸੀਬ ਕੌਰ ਦੀ ਲਾਸ਼ 13 ਨਵੰਬਰ ਨੂੰ ਮੁਹਾਲੀ ਦੇ ਸੋਹਾਣਾ ਸੈਕਟਰ-78 ਵਿੱਚ ਇੱਕ ਛੱਪੜ ਵਿੱਚੋਂ ਮਿਲੀ ਸੀ। ਮੁਅੱਤਲ ਏਐਸਆਈ ਰਸ਼ਪ੍ਰੀਤ ਸਿੰਘ ਮਾਮਲੇ ਵਿੱਚ ਨਾਮਜ਼ਦ। ਪੋਸਟਮਾਰਟਮ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਪੀੜਤਾ ਦੀ ਮੌਤ ਦਮ ਘੁੱਟਣ ਕਾਰਨ ਹੋਈ ਸੀ ਕਿਉਂਕਿ ਉਸ ਦਾ ਗਲਾ ਘੁੱਟਿਆ ਗਿਆ ਸੀ।
Punjab | Body of a nurse, Nasib Kaur, was found at a pond in Sohana Sector-78, Mohali on Nov 13. It was found her body was dumped there. Suspended ASI Rashpreet Singh named in case.Post-mortem report revealed victim died due to asphyxia as she was strangulated: HS Bal, DSP,Mohali pic.twitter.com/qAQFBLlEtH
— ANI (@ANI) November 23, 2022
ਇੰਡੀਅਨ ਐਕਸਪ੍ਰੈਸ ਮੁਤਾਬਿਕ ਸੋਹਾਣਾ ਸਟੇਸ਼ਨ ਹਾਊਸ ਅਫ਼ਸਰ (ਐਸਐਚਓ) ਇੰਸਪੈਕਟਰ ਗੁਰਚਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨਾ ਹੈ ਪਰ ਪੁਲੀਸ ਵੱਲੋਂ ਪ੍ਰਾਪਤ ਕਾਲ ਡਿਟੇਲ ਰਿਕਾਰਡ ਅਨੁਸਾਰ ਜਾਂਚ ਤੋਂ ਪਤਾ ਲੱਗਿਆ ਹੈ ਕਿ ਰਸ਼ਪ੍ਰੀਤ ਕਤਲ ਵਿੱਚ ਸ਼ਾਮਲ ਸੀ।
ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਸੋਹਾਣਾ ਵਿੱਚ ਗੰਦੇ ਪਾਣੀ ਦੇ ਟੋਭੇ ਨੇੜੇ ਪਿੱਪਲ ਦੇ ਰੁੱਖ ਥੱਲੇ ਚਾਦਰ ਵਿੱਚ ਇਕ ਨੌਜਵਾਨ ਕੁੜੀ ਦੀ ਲਾਸ਼ ਮਿਲੀ ਸੀ । ਇਹ ਲਾਸ਼ ਨਰਸ ਨਸੀਬ ਕੌਰ ਸੀ। ਇਸ ਦੌਰਾਨ ਇਕ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਸਾਹਮਣੇ ਆਈ ਸੀ,ਜਿਸ ਵਿੱਚ ਇੱਕ ਸ਼ਖਸ ਇਸ ਕੁੜੀ ਦੀ ਲਾਸ਼ ਨੂੰ ਐਕਟਿਵਾ ‘ਤੇ ਲਿਆ ਕੇ ਇਥੇ ਸੁੱਟਦਾ ਦਿਖਾਈ ਦੇ ਰਿਹਾ ਸੀ। ਨਸੀਬ ਨੇ ਕੁਝ ਦਿਨ ਪਹਿਲਾਂ ਹੀ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਨਰਸ ਦੀ ਨੌਕਰੀ ਸ਼ੁਰੂ ਕੀਤੀ ਸੀ ਅਤੇ ਉਸ ਦੇ ਘਰਦਿਆਂ ਅਨੁਸਾਰ ਉਸ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ।