Punjab

ਠੱ ਗੀ ਨੇ ਨਿਗ ਲ ਲਿਆ ਨੌਜਵਾਨ

ਦ ਖ਼ਾਲਸ ਬਿਊਰੋ : ਪੈਸੇ ਦੇ ਕੇ ਵੀ ਨੌਕਰੀ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਮਜੀਠਾ ਦੇ ਪਿੰਡ ਨੰਗਲ ਪਨੂੰਆ ਦਾ 21 ਸਾਲਾ ਨੌਜਵਾਨ ਰਾਘਵ ਸ਼ਰਮਾ ਜਿਹੜਾ ਕਿ ਡਰਾਇਵਰੀ ਦੀ ਨੌਕਰੀ ਕਰਦਾ ਸੀ, ਨੇ ਅੰਮ੍ਰਿਤਰ ਕਾਰਪੋਰੇਸ਼ਨ ਵਿੱਚ ਨੌਕਰੀ ਲੈਣ ਲਈ ਮਨਦੀਪ ਸਿੰਘ ਨਾਂ ਦੇ ਵਿਅਕਤੀ ਨੂੰ ਕਥਿਤ ਤੌਰ ‘ਤੇ ਡੇਢ ਲੱਖ ਰੁਪਏ ਦੇ ਦਿੱਤੇ ਸਨ ਜਦਕਿ ਸੌਦਾ ਸਾਢੇ ਤਿੰਨ ਲੱਖ ਰੁਪਏ ਵਿੱਚ ਤੈਅ ਹੋਇਆ ਸੀ। ਮ੍ਰਿ ਤਕ ਨੌਜਵਾਨ ਰਾਘਵ ਸ਼ਰਮਾ ਨੂੰ ਨੌਕਰੀ ਨਹੀਂ ਮਿਲੀ ਪਰ ਉਹਦੇ ਪੈਸੇ ਹੜੱਪ ਲਏ ਗਏ ਜਿਸ ਤੋਂ ਪਰੇਸ਼ਾਨ ਹੋ ਕੇ ਆਪਣੇ ਆਪ ਨੂੰ ਖ਼ਤਮ ਕਰ ਲਿਆ।

ਮ੍ਰਿ ਤਕ ਦੇ ਪਿਤਾ ਸੋਹਨ ਲਾਲ ਨੇ ਦੋ ਸ਼ ਲਾਉਂਦਿਆਂ ਕਿਹਾ ਕਿ ਪੈਸੇ ਦੇਣ ਤੋਂ ਬਾਅਦ ਲੜਕੇ ਦੀ ਨੌਕਰੀ ਲਈ ਸਾਰੇ ਸਬੰਧਿਤ ਦਸਤਾਵੇਜ਼ ਦਿੱਤੇ ਗਏ। ਕਾਫੀ ਸਮਾਂ ਮਨਦੀਪ ਸਿੰਘ ਨੂੰ ਨੌਕਰੀ ਬਾਰੇ ਪੁੱਛਦੇ ਰਹੇ ਪਰ ਉਸ ਨੇ ਕੋਈ ਹੱਥ ਪੱਲਾ ਨਾ ਫੜਾਇਆ ਸਗੋਂ ਉਸ ਉੱਤੇ ਗੱਡੀ ਖਰੀਦ ਕੇ ਪੈਸੇ ਨਾ ਦੇਣ ਦਾ ਸਰਕਾਰੀ ਪੱਤਰ ਰਾਹੀਂ ਇਲ ਜ਼ਾਮ ਲਗਾ ਦਿੱਤਾ। ਇਸ ਤੋਂ ਬਾਅਦ ਰਾਘਵ ਸ਼ਰਮਾ ਪਰੇਸ਼ਾਨ ਰਹਿਣ ਲੱਗ ਪਿਆ। ਉਨ੍ਹਾਂ ਨੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਉਣਾ ਚਾਹਿਆ ਪਰ ਪੁਲਿਸ ਨੇ ਮਾਮਲਾ ਦਰਜ ਨਾ ਕੀਤਾ ਸਗੋਂ ਉਲਟਾ ਮਾਪਿਆਂ ਨੂੰ ਥਾਣੇ ਤੋਂ ਬਾਹਰ ਭਜਾ ਦਿੱਤਾ। ਮ੍ਰਿ ਤਕ ਸ਼ਰਮਾ 9 ਜੁਲਾਈ ਨੂੰ ਘਰੋਂ ਮੰਦਿਰ ਮੱਥਾ ਟੇਕਣ ਗਿਆ ਪਰ ਜਦੋਂ ਉਹ ਵਾਪਸ ਨਾ ਆਇਆ ਤਾਂ ਉਸਦੇ ਆਪਣੇ ਆਪ ਨੂੰ ਖ਼ਤਮ ਕਰਨ ਦੀ ਖ਼ਬਰ ਮਿਲੀ।

ਮ੍ਰਿ ਤਕ ਰਾਘਵ ਸ਼ਰਮਾ

ਮਾਪਿਆਂ ਦਾ ਦੋ ਸ਼ ਹੈ ਕਿ ਜੇ ਪੁਲਿਸ ਸਮੇਂ ਸਿਰ ਕਾਰਵਾਈ ਕਰ ਦਿੰਦੀ ਤਾਂ ਉਨ੍ਹਾਂ ਦੇ ਪੁੱਤ ਦੀ ਜਾਨ ਬਚ ਸਕਦੀ ਸੀ। ਇਨਸਾਫ਼ ਨਾ ਮਿਲਣ ਦੇ ਰੋਸ ਵਜੋਂ ਮਾਪਿਆਂ ਨੇ ਥਾਣੇ ਦੇ ਘਿਰਾਉ ਕੀਤਾ ਅਤੇ ਟਰੈਫਿਕ ਜਾਮ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਥਾਣਾ ਮਜੀਠਾ ਦੇ ਮੁੱਖ ਮੁਨਸ਼ੀ ਜਗਰੂਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਪ੍ਰਦ ਰ ਸ਼ਨ ਕਾਰੀਆਂ ਨੇ ਧਰਨਾ ਚੁੱਕ ਲਿਆ।