‘ਦ ਖ਼ਾਲਸ ਬਿਊਰੋ :ਯੂ ਕਰੇਨ ਵੱਲੋਂ ਕ੍ਰਿਪਟੋ ਕਰੰਸੀ ਨੂੰ ਕਾਨੂੰਨੀ ਬਣਾਉਣ ਤੋਂ ਬਾਅਦ ਕ੍ਰਿਪਟੋਕਰੰਸੀ ਬਾਜ਼ਾਰ ਵਧਣ ਦੀ ਖ਼ਬਰ ਆ ਰਹੀ ਹੈ।ਬਿਟਕੁਆਇਨ ਦੀ ਕੀਮਤ ਇੱਕ ਵਾਰ ਫਿਰ ਚੰਗਾ ਉਛਾਲ ਦੇਖਿਆ ਗਿਆ ਹੈ ਤੇ ਬਾਜ਼ਾਪ ਵਿੱਚ ਵੀ ਇਸ ਨੂੰ ਲੈ ਕੇ ਚੰਗਾ ਵਪਾਰ ਹੋ ਰਿਹਾ ਹੈ।ਬਿਟਕੁਆਇਨ ਵਿੱਚ ਪਿਛਲੇ ਦੋ ਦਿਨਾਂ ਵਿੱਚ ਤੇਜੀ ਦੇਖੀ ਗਈ ਹੈ।
ਬਿਟਕੁਆਇਨ ਅਤੇ ਈਟੀਐਚ ਦੀਆਂ ਕੀਮਤਾਂ ਵਿੱਚ ਇਹ ਵਾਧਾ ਯੂਕ ਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੇਨਸਕੀ ਦੁਆਰਾ ਦੇਸ਼ ਵਿੱਚ ਕ੍ਰਿਪਟੋ ਨੂੰ ਕਾਨੂੰਨੀ ਰੂਪ ਦੇਣ ਦਾ ਆਦੇਸ਼ ਦੇਣ ਤੋਂ ਬਾਅਦ ਆਇਆ ਹੈ। ਬਿਟਕੋਇਨ ਅਤੇ ਈਥਰ ਦੇ ਨਾਲ, ਹੋਰ ਕ੍ਰਿਪਟੋ ਸੰਪਤੀਆਂ ਨੇ ਵੀ ਯੂਕਰੇਨ ਨੂੰ ਲੱਖਾਂ ਡਾਲਰ ਦਾਨ ਕੀਤੇ ਹਨ।ਯੂਕ ਰੇਨ ਨੇ 16 ਮਾਰਚ, 2022 ਨੂੰ ਹਸਤਾਖਰ ਕੀਤੇ ਆਪਣੇ ਨਵੇਂ ਕ੍ਰਿਪਟੋ ਕਾਨੂੰਨੀਕਰਨ ਕਾਨੂੰਨ ਦੇ ਹਿੱਸੇ ਵਜੋਂ ਰਾਸ਼ਟਰੀ ਅਤੇ ਵਿਦੇਸ਼ੀ ਕ੍ਰਿਪਟੋ ਐਕਸਚੇਂਜਾਂ ਲਈ ਸਰਕਾਰੀ ਸਹਾਇਤਾ ਦਾ ਵਾਅਦਾ ਕੀਤਾ ਹੈ।