India Punjab

ਕੇਜਰੀਵਾਲ ਨੂੰ ਵੱਡੀ ਰਾਹਤ! ਅਦਾਲਤ ਨੇ ਦਿੱਲੀ ਦੇ ਮੁੱਖ ਮੰਤਰੀ ਦੀ ਜ਼ਮਾਨਤ ਕੀਤੀ ਮਨਜ਼ੂਰ

ਬਿਉਰੋ ਰਿਪੋਰਟ – ਦਿੱਲੀ ਸ਼ਰਾਬ ਘੁਟਾਲੇ ਵਿੱਚ ਗ੍ਰਿਫਤਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਾਉਜ਼ ਐਵੇਨਿਊ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਜ਼ਮਾਨਤ ਪਟੀਸ਼ਨ ‘ਤੇ ਰਾਉਜ਼ ਐਵੇਨਿਊ ਕੋਰਟ ਨੇ ਅੱਜ ਲਗਾਤਾਰ ਦੂਜੇ ਦਿਨ ਸੁਣਵਾਈ ਕੀਤੀ ਸੀ। ਜੱਜ ਨਿਆਏ ਬਿੰਦੂ ਦੀ ਵੈਕੇਸ਼ਨ ਬੈਂਚ ਨੇ ਈਡੀ ਅਤੇ ਕੇਜਰੀਵਾਲ ਦੀਆਂ ਦਲੀਲਾਂ ਸੁਣਨ ਦੇ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ, ਕੋਰਟ ਨੇ ਉਨ੍ਹਾਂ ਨੂੰ 1 ਲੱਖ ਦੇ ਬੇਲ ਬਾਉਂਡ ‘ਤੇ ਜ਼ਮਾਨਤ ਦਿੱਤੀ ਹੈ। ਅਰਵਿੰਦ ਕੇਜਰੀਵਾਲ ਕੱਲ੍ਹ ਜੇਲ੍ਹ ਤੋਂ ਬਾਹਰ ਆ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ED ਵੱਲੋਂ ਦਿੱਲੀ ਹਾਈਕੋਰਟ ਵਿੱਚ ਕੱਲ ਜ਼ਮਾਨਤ ਦੇ ਖਿਲਾਫ ਅਪੀਲ ਕੀਤੀ ਜਾਵੇਗੀ।

ED ਦੇ ਵੱਲੋਂ ਪੇਸ਼ ਹੋਏ ਐਡੀਸ਼ਨਲ ਸਾਲਿਸਟਰ ਜਨਰਲ SV ਰਾਜੂ ਨੇ ਕਿਹਾ ਸੀ ਕਿ ED ਨੇ ਹਵਾ ਵਿੱਚ ਜਾਂਚ ਨਹੀਂ ਕੀਤੀ ਹੈ। ਕੇਜਰੀਵਾਲ ਦੇ ਖਿਲਾਫ ਪੁੱਖਤਾ ਸਬੂਤ ਹਨ। ਉਨ੍ਹਾਂ ਨੂੰ ਬੇਲ ਨਹੀਂ ਦਿੱਤੀ ਜਾਣੀ ਚਾਹੀਦੀ ਹੈ। ਉਧਰ ਕੇਜਰੀਵਾਲ ਦੇ ਵੱਲੋਂ ਪੇਸ਼ ਹੋਏ ਵਕੀਲ ਵਿਕਰਮ ਚੌਧਰੀ ਨੇ ਦਲੀਲ ਦਿੱਤੀ ਸੀ ਕੇਜਰੀਵਾਲ ਦੇ ਖਿਲਾਫ ਪੂਰਾ ਕੇਸ ਸਿਰਫ਼ ਕਾਲਪਨਿਕ ਹੈ। ਅਦਾਲਤ ’ਚ ਕੇਜਰੀਵਾਲ ਦੇ ਵਕੀਲ ਨੇ ਕਿਹਾ ਕਿ ਮੁੱਖ ਮੰਤਰੀ ਦੇ ਖ਼ਿਲਾਫ਼ ਪੂਰਾ ਮਾਮਲਾ ਬਿਆਨਾਂ ਉੱਤੇ ਆਧਾਰਿਤ ਹੈ। ਉਨ੍ਹਾਂ ਕਿਹਾ, ”ਇਹ ਬਿਆਨ ਉਨ੍ਹਾਂ ਲੋਕਾਂ ਦੇ ਹਨ, ਜਿਨ੍ਹਾਂ ਨੇ ਖੁਦ ਨੂੰ ਦੋਸ਼ੀ ਮੰਨਿਆ ਹੈ। ਉਹ ਸੰਤ ਤਾਂ ਨਹੀਂ ਹੈ। “ਉਹ ਅਜਿਹੇ ਲੋਕ ਨਹੀਂ ਹਨ ਜੋ ਸਿਰਫ਼ ਦਾਗ਼ੀ ਹਨ, ਪਰ ਅਜਿਹਾ ਲਗਦਾ ਹੈ ਕਿ ਉਨ੍ਹਾਂ ’ਚੋਂ ਕੁਝ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜ਼ਮਾਨਤ ਦੇਣ ਅਤੇ ਮਾਫ਼ ਕਰਨ ਦਾ ਵਾਅਦਾ ਕੀਤਾ ਹੈ।

ਕੇਜਰੀਵਾਲ ਨੂੰ 21 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 1 ਅਪ੍ਰੈਲ ਨੂੰ ਉਹ ਤਿਹਾੜ ਜੇਲ੍ਹ ਭੇਜੇ ਗਏ ਸਨ। ਸੁਪਰੀਮ ਕੋਰਟ ਨੇ 10 ਮਈ ਨੂੰ ਚੋਣ ਪ੍ਰਚਾਰ ਦੇ ਲਈ ਅੰਤਰਿਮ ਜ਼ਮਾਨਤ ਦਿੱਤੀ ਸੀ। ਜ਼ਮਾਨਤ ਦੇ 21 ਦਿਨ ਬਾਹਰ ਰਹਿਣ ਤੋਂ ਬਾਅਦ 2 ਜੂਨ ਦੀ ਸਾਮ 5 ਵਜੇ ਕੇਜਰੀਵਾਲ ਨੇ ਤਿਹਾੜ ਵਿੱਚ ਸਰੰਡਰ ਕੀਤਾ ਸੀ, ਬੁੱਧਵਾਰ ਨੂੰ ਕੇਜਰੀਵਾਲ ਦੀ ਨਿਆਇਕ ਹਿਰਾਸਤ ਖਤਮ ਹੋਈ ਸੀ। ਅਦਾਲਤ ਨੇ 3 ਜੁਲਾਈ ਤੱਕ ਇਸ ਨੂੰ ਵਧਾ ਦਿੱਤਾ ਸੀ।

 

ਇਹ ਵੀ ਪੜ੍ਹੋ –  NEET ਪ੍ਰੀਖਿਆ ਲੀਕ ਮਾਮਲੇ ‘ਚ ਦੇਸ਼ ਦੇ ਸਿੱਖਿਆ ਮੰਤਰੀ ਦਾ ਵੱਡਾ ਬਿਆਨ