The Khalas Tv Blog India “ਸ਼੍ਰੀ ਕਰਤਾਰਪੁਰ ਸਾਹਿਬ ਜਾਣ ਲਈ ਪਾਸਪੋਰਟ ਦੀ ਸ਼ਰਤ ਖਤਮ ਹੋਣੀ ਚਾਹੀਦੀ ਹੈ”: ਰਾਘਵ ਚੱਢਾ
India Punjab

“ਸ਼੍ਰੀ ਕਰਤਾਰਪੁਰ ਸਾਹਿਬ ਜਾਣ ਲਈ ਪਾਸਪੋਰਟ ਦੀ ਸ਼ਰਤ ਖਤਮ ਹੋਣੀ ਚਾਹੀਦੀ ਹੈ”: ਰਾਘਵ ਚੱਢਾ

ਦਿੱਲੀ : ਸੰਸਦ ‘ਚ ਚੱਲ ਰਹੇ ਸਰਦ ਰੁੱਤ ਸੈਸ਼ਨ ਦੇ ਦੌਰਾਨ ਸ਼੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਦੇ ਦੌਰਾਨ ਸ਼ਰਧਾਲੂਆਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਦਾ ਮੁੱਦਾ ਵੀ ਚੁੱਕਿਆ ਗਿਆ ਹੈ । ਆਪ ਦੇ ਰਾਜਸਭਾ ਮੈਂਬਰ ਰਾਘਵ ਚੱਢਾ ਨੇ ਇਹ ਮੁੱਦਾ ਚੁੱਕਿਆ ਹੈ।

ਸੰਸਦ ਵਿੱਚ ਆਪਣੀ ਗੱਲ ਰੱਖਣ ਵੇਲੇ ਰਾਘਵ ਚੱਢਾ ਨੇ ਕਿਹਾ ਕਿ ਯਾਤਰਾ ‘ਤੇ ਜਾਣ ਵਾਲੀ ਸੰਗਤ ਨੂੰ ਕਾਫ਼ੀ ਸਮੱਸਿਆਵਾਂ ਆ ਰਹੀਆਂ ਹਨ। ਸੰਗਤ ਤੋਂ ਲਈ ਜਾਣ ਵਾਲੀ 20 ਡਾਲਰ ਫ਼ੀਸ ਬੰਦ ਹੋਣੀ ਚਾਹੀਦੀ ਹੈ। ਪਾਸਪੋਰਟ ਦੇ ਬਿਨਾਂ ਵੀ ਦਰਸ਼ਨ ਕਰਨ ਦੀ ਇਜਾਜ਼ਤ ਮਿਲੇ,ਇਹ ਮੰਗ ਵੀ ਸਾਂਸਦ ਰਾਘਵ ਚੱਢਾ ਨੇ ਕੀਤਾ ਹੇ। ਇਸ ਤੋਂ ਇਲਾਵਾ ਉਹਨਾਂ ਆਨਲਾਈਨ ਪ੍ਰਕਿਰਿਆ ਨੂੰ ਸੌਖਾ ਬਣਾਉਣ ਦੀ ਵੀ ਗੱਲ ਉਹਨਾਂ ਕੀਤੀ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਵੇਲੇ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਇਹ ਲਾਂਘਾ ਖੋਲਿਆ ਗਿਆ ਸੀ ਤੇ ਇਸ ਦੌਰਾਨ ਕਈ ਸ਼ਰਤਾਂ ਵੀ ਰੱਖੀਆਂ ਗਈਆਂ ਸੀ,ਜਿਸ ਵਿੱਚ ਇਸ ਯਾਤਰਾ ਨੂੰ ਕਰਨ ਲਈ ਜਿਥੇ ਪਾਸਪੋਰਟ ਦਾ ਹੋਣਾ ਲਾਜ਼ਮੀ ਹੈ,ਉਥੇ 20 ਡਾਲਰ ਦੀ ਫੀਸ ਵੀ ਨੀਯਤ ਕੀਤੀ ਗਈ ਸੀ। ਇਸ ਤੋਂ ਇਲਾਵਾ ਆਨਲਾਈਨ ਆਪਲਾਈ ਕਰਨ ਦੀ ਵੀ ਸੁਵਿਧਾ ਸ਼ਰਧਾਲੂਆਂ ਨੂੰ ਦਿੱਤੀ ਗਈ ਸੀ।

Exit mobile version