ਬਿਉਰੋ ਰਿਪੋਰਟ – ਜੰਮੂ ਕਸ਼ਮੀਰ (Jammu-Kashmir) ਵਿਚ ਇਕ ਵਾਰ ਫਿਰ ਭਾਰਤੀ ਫੌਜ (Indian-Army) ਦੇ ਜਵਾਨਾਂ ਅਤੇ ਫੌਜ ਦਾ ਆਹਮਣਾ ਸਾਹਮਣਾ ਹੋਇਆ ਹੈ। ਭਾਰਤੀ ਫੌਜ ਵੱਲੋਂ ਅਨੰਤਨਾਗ ਵਿਚ 2 ਫੌਜੀਆਂ ਨੂੰ ਮਾਰ ਦਿੱਤਾ ਹੈ। ਜਾਣਕਾਰੀ ਮੁਤਾਬਕ ਸ਼ੰਗਸ ਲਾਰਨੂ ਦੇ ਜੰਗਲ ਵਿਚ ਇਹ ਮੁਕਾਬਲਾ ਹੋਇਆ ਹੈ ਅਤੇ ਖਬਰ ਲਿਖੇ ਜਾਣ ਤੱਕ ਗੋਲੀਬਾਰੀ ਜਾਰੀ ਹੈ। ਦੱਸ ਦੇਈਏ ਕਿ 36 ਘੰਟਿਆਂ ਵਿਚ ਅੱਤਵਾਦੀਆਂ ਅਤੇ ਫੌਜ ਦਾ ਇਹ ਤੀਜਾ ਮੁਕਾਬਲਾ ਹੈ। ਇਸ ਤੋਂ ਇਲਾਵਾ ਸ੍ਰੀਨਗਰ ਦੇ ਖਾਨਯਾਰ ਅਤੇ ਬਾਂਦੀਪੋਰਾ ਦੇ ਪੰਨੇਰ ਵਿੱਚ ਵੀ ਮੁੱਠਭੇੜ ਚੱਲ ਰਹੀ ਹੈ ਅਤੇ ਇੱਥੇ 2 ਤੋਂ 3 ਅੱਤਵਾਦੀ ਲੁਕੇ ਹੋਣ ਦੀ ਖਬਰ ਹੈ।
ਜੰਮੂ-ਕਸ਼ਮੀਰ ਪੁਲਿਸ ਵੀ ਤਿੰਨੋਂ ਮੁਠਭੇੜ ਵਾਲੇ ਸਥਾਨਾਂ ‘ਤੇ ਪਹੁੰਚ ਗਈ ਹੈ। ਤਿੰਨੋਂ ਥਾਵਾਂ ‘ਤੇ ਤਲਾਸ਼ੀ ਮੁਹਿੰਮ ਵੀ ਚਲਾਈ ਜਾ ਰਹੀ ਹੈ। ਇਲਾਕੇ ਵਿੱਚੋਂ ਲੰਘਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਡਰੋਨ ਰਾਹੀਂ ਵੀ ਨਿਗਰਾਨੀ ਕੀਤੀ ਜਾ ਰਹੀ ਹੈ। ਇੱਥੇ ਦੱਸ ਦੇਈਏ ਕਿ ਸ਼੍ਰੀਨਗਰ ਦੇ ਰਾਵਲਪੁਰਾ ਇਲਾਕੇ ‘ਚ ਅਚਾਨਕ ਗੋਲੀਬਾਰੀ ਹੋਣ ਕਾਰਨ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਸੀ।
ਇਹ ਵੀ ਪੜ੍ਹੋ – ਪੰਜਾਬ ‘ਚ ਤਿੰਨ ਦਿਨ ਰਹੇਗੀ ਸਰਕਾਰੀ ਛੁੱਟੀ!