India

ਭਗਵਾਨ ਸ਼ਿਵ ਬਾਰੇ ਕੀ ਬੋਲ ਗਏ ਰਾਹੁਲ, ਪ੍ਰਧਾਨ ਮੰਤਰੀ ਨੇ ਕਿਉਂ ਕੀਤਾ ਵਿਰੋਧ

ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਧੰਨਵਾਦ ਮਤੇ ‘ਤੇ ਬੋਲਦੇ ਹੋਏ ਆਗੂ ਵਿਰੋਧੀ ਧਿਰ ਰਾਹੁਲ ਗਾਂਧੀ ਬੀਜੇਪੀ ਤੇ ਗਰਜ ਅਤੇ ਜ਼ਬਰਦਸਤ ਤੰਜ ਕੱਸਦੇ ਹੋਏ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਬੀਜੇਪੀ ਲਗਾਤਾਰ ਸੰਵਿਧਾਨ ‘ਤੇ ਹਮਲਾ ਕਰ ਰਹੀ ਹੈ। ਇਸ ਦੇ ਨਤੀਜੇ ਚੋਣਾਂ ਵਿਚ ਦੇਖਣ ਨੂੰ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਕਈ ਆਗੂਆਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ ਹੈ। ਇੱਕ ਆਗੂ ਹੁਣੇ ਜੇਲ੍ਹ ਵਿੱਚੋਂ ਬਾਹਰ ਆਇਆ ਹੈ ਅਤੇ ਦੂਜਾ ਅਜੇ ਵੀ ਜੇਲ੍ਹ ਵਿੱਚ ਹੈ। ਉਹ ਅਰਵਿੰਦ ਕੇਜਰੀਵਾਲ ਦਾ ਜ਼ਿਕਰ ਕਰ ਰਹੇ ਸਨ।

ਰਾਹੁਲ ਗਾਂਧੀ ਨੇ ਕਿਹਾ ਕਿ ਮੇਰੇ ‘ਤੇ ਵੀ ਹਮਲਾ ਹੋਇਆ ਸੀ ਅਤੇ ਇਹ ਸਭ ਦੇਸ਼ ਦੇ ਪ੍ਰਧਾਨ ਮੰਤਰੀ ਦੇ ਆਦੇਸ਼ ‘ਤੇ ਕੀਤਾ ਗਿਆ ਸੀ। ਮੇਰੇ ਖਿਲਾਫ 20 ਤੋਂ ਵੱਧ ਕੇਸ ਦਰਜ ਕੀਤੇ ਗਏ ਅਤੇ ਮੈਨੂੰ ਦੋ ਸਾਲ ਦੀ ਸਜ਼ਾ ਹੋਈ। ਮੇਰਾ ਘਰ ਖੋਹ ਲਿਆ ਗਿਆ ਅਤੇ ਮੀਡੀਆ ਵਿੱਚ ਮੇਰੇ ਖਿਲਾਫ 24 ਘੰਟੇ ਪ੍ਰਚਾਰ ਕੀਤਾ ਗਿਆ। ਮੇਰੇ ਕੋਲੋਂ 55 ਘੰਟੇ ਪੁੱਛਗਿੱਛ ਕੀਤੀ ਗਈ। ਜਦੋਂ ਗੱਲ ਖ਼ਤਮ ਹੋਈ ਤਾਂ ਅਫ਼ਸਰ ਨੇ ਮੈਨੂੰ ਕੈਮਰਾ ਬੰਦ ਕਰਕੇ ਕਿਹਾ ਕਿ ਤੁਸੀਂ 55 ਘੰਟੇ ਬੈਠੇ ਰਹੇ, ਪਰ ਤੁਸੀਂ ਕਿਉਂ ਨਹੀਂ ਹਿੱਲੇ। ਤੂੰ ਪੱਥਰ ਵਰਗਾ ਹੈਂ।

 

ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਸਦਨ ‘ਚ ਭਗਵਾਨ ਸ਼ਿਵ ਦੀ ਤਸਵੀਰ ਦਿਖਾਉਂਦੇ ਹੋਏ ਕਿਹਾ ਕਿ ਅਸੀਂ ਭਗਵਾਨ ਦੀ ਸ਼ਰਨ ‘ਚ ਹਾਂ। ਉਨ੍ਹਾਂ ਭਗਵਾਨ ਸ਼ਿਵ ਦੇ ਆਸ਼ੀਰਵਾਦ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜ਼ਹਿਰ ਪੀ ਲਿਆ ਸੀ ਅਤੇ ਨੀਲਕੰਠ ਬਣ ਗਏ ਸਨ। ਵਿਰੋਧੀ ਧਿਰ ਨੇ ਉਸ ਤੋਂ ਸਿੱਖਿਆ ਅਤੇ ਅਸੀਂ ਜ਼ਹਿਰ ਪੀਂਦੇ ਰਹੇ। ਫਿਰ ਰਾਹੁਲ ਗਾਂਧੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ,ਮੁਸਲਮਾਨ ਅਤੇ ਇਸਾਈ ਭਾਈਚਾਰੇ ਦੇ ਪੈਗੰਬਰਾਂ ਦੀ ਤਸਵੀਰ ਵਿਖਾਈ ਅਤੇ ਕਿਹਾ ਰਾਹੁਲ ਗਾਂਧੀ ਨੇ ਕਿਹਾ ਕਿ ਆਪਣੇ ਆਪ ਨੂੰ ਹਿੰਦੂ ਕਹਾਉਣ ਵਾਲੇ ਹਰ ਸਮੇਂ ਹਿੰਸਾ ਵਿੱਚ ਲਿਪਤ ਹਨ, ਇਸ ਤੋਂ ਬਾਅਦ ਸੰਸਦ ਵਿੱਚ ਇਸ ਨੂੰ ਲੈ ਕੇ ਹੰਗਾਮਾ ਹੋ ਗਿਆ। ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਆਪ ਖੜੇ ਹੋਏ ਅਤੇ ਹਿੰਦੂਆਂ ਨੂੰ ਹਿੰਸਾ ਨਾਲ ਜੋੜ ਤੇ ਮੁਆਫ਼ੀ ਦੀ ਮੰਗ ਕੀਤੀ। ਫਿਰ ਰਾਹੁਲ ਗਾਂਧੀ ਨੇ ਵੀ ਜਵਾਬ ਦਿੰਦੇ ਹੋਏ ਕਿਹਾ ਮੈਂ ਬੀਜੇਪੀ ਨੂੰ ਕਿਹਾ ਹੈ, ਹਿੰਦੂ ਭਾਈਚਾਰੇ ਬਾਰੇ ਨਹੀਂ ਬੋਲਿਆ

ਫਿਰ ਰਾਹੁਲ ਗਾਂਧੀ ਨੇ ਕਿਸਾਨਾਂ ਦਾ ਮੁੱਦਾ ਚੁੱਕਿਆ, ਕਿਹਾ ਤੁਹਾਡੇ ਕਾਲੇ ਕਾਨੂੰਨ ਦੀ ਵਜ੍ਹਾ ਕਰਕੇ 700 ਕਿਸਾਨ ਸ਼ਹੀਦ ਹੋ ਗਏ, ਤੁਸੀਂ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਦਹਿਸ਼ਤਗਰਦ ਕਿਹਾ, ਤੁਸੀਂ ਘੱਟ ਗਿਣਤੀਆਂ ਦੇ ਵਿਰੋਧੀ ਹੋ। ਇਸ ਦੇ ਜਵਾਬ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 1984 ਨਸਲਕੁਸ਼ੀ ਨੂੰ ਲੈ ਕੇ ਕਾਂਗਰਸ ‘ਤੇ ਗੰਭੀਰ ਇਲਜ਼ਾਮ ਲਗਾਏ।

ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਰਾਹੁਲ ਗਾਂਧੀ ਨੂੰ ਨਸੀਹਤ ਦਿੱਤੀ ਤੁਹਾਨੂੰ ਇਤਰਾਜ਼ਯੋਗ ਚੀਜ਼ਾਂ ਤੋਂ ਬਚਣਾ ਹੋਵੇਗਾ। ਇਸ ‘ਤੇ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਲੋਕ ਡਰ ਫੈਲਾ ਰਹੇ ਹਨ ਅਤੇ ਉਨ੍ਹਾਂ ਨੂੰ ਅਯੁੱਧਿਆ ਤੋਂ ਡਰ ਨਾ ਫੈਲਾਉਣ ਦਾ ਸੰਦੇਸ਼ ਵੀ ਮਿਲਿਆ ਹੈ। ਇਸ ‘ਤੇ ਵੀ ਜਦੋਂ ਰਾਹੁਲ ਗਾਂਧੀ ਸ਼ਾਂਤ ਨਹੀਂ ਹੋਏ ਤਾਂ ਅਮਿਤ ਸ਼ਾਹ ਨੇ ਫਿਰ ਤੋਂ ਖੜ੍ਹੇ ਹੋ ਕੇ ਤਿੱਖਾ ਹਮਲਾ ਕੀਤਾ ਅਤੇ ਸਵਾਲ ਕੀਤਾ ਕਿ ਕੀ ਇਨ੍ਹਾਂ ਲੋਕਾਂ ‘ਤੇ ਨਿਯਮ ਲਾਗੂ ਨਹੀਂ ਹੁੰਦੇ।

ਲੋਕਸਭਾ ਵਿੱਚ ਆਗੂ ਵਿਰੋਧੀ ਧਿਰ ਰਾਹੁਲ ਗਾਂਧੀ ਨੇ ਪੰਜਾਬ ਦੇ ਇੱਕ ਅਗਨੀਵੀਰ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਮੈਂ ਪਰਿਵਾਰ ਨੂੰ ਮਿਲਿਆ ਉਨ੍ਹਾਂ ਕਿਹਾ ਅਗਨੀਵੀਰ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾ ਰਿਹਾ ਹੈ ਮਾਲੀ ਮਦਦ ਨਹੀਂ ਦਿੱਤੀ ਜਾਂਦੀ ਹੈ, ਤੁਸੀਂ ਭਾਰਤੀ ਫੌਜ ਨੂੰ ਵੰਡ ਦਿੱਤਾ ਹੈ, ਸਾਡੀ ਸਰਕਾਰ ਆਵੇਗੀ ਤਾਂ ਅਸੀਂ ਖਤਮ ਕਰ ਦੇਵਾਂਗੇ। ਰੱਖਿਆ ਮੰਤਰੀ ਨੇ ਇਲਜ਼ਾਮ ਲਗਾਇਆ ਕਿ ਰਾਹੁਲ ਗਾਂਧੀ ਨੇ ਗਲਤ ਤੱਥ ਪੇਸ਼ ਕੀਤੇ ਹਨ।

 

ਇਹ ਵੀ ਪੜ੍ਹੋ –  ਜਲੰਧਰ ‘ਚ ਭਾਜਪਾ ਨੂੰ ਵੱਡਾ ਝਟਕਾ, ਸਾਬਕਾ ਡਿਪਟੀ ਮੇਅਰ ਕਮਲਜੀਤ ਭਾਟੀਆ ‘ਆਪ’ ‘ਚ ਸ਼ਾਮਲ