ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਸ਼ਾ ਖਤਮ ਕਰਨ ਦੇ ਦਾਅਵੇ ਕੀਤਾ ਜਾਂਦੇ ਹਨ, ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਨਸ਼ਾ 90% ਖਤਮ ਕਰ ਦਿੱਤਾ ਗਿਆ ਹੈ ਅਤੇ ਨਸ਼ਾ ਤਸਕਰ ਸਰਕਾਰ ਦੇ ਡਰੋਂ ਨਸ਼ਾ ਵੇਚਣਾ ਬੰਦ ਕਰ ਗਏ ਹਨ।
ਉੱਥੇ ਹੀ ਸਰਕਾਰ ਦੇ ਇਨ੍ਹਾਂ ਦਾਅਵਿਆਂ ’ਤੇ ਪਾਣੀ ਫੇਰਨ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਪਿੰਡ ਵਿੱਚ ਆਮ ਆਦਮੀ ਪਾਰਟੀ ਦੇ ਸਰਪੰਚ ਦੇ ਪੁੱਤਰ ਦੀ ਨਸ਼ੇ ਦੀ ਓਵਰਡੋਜ਼ ਨਾਲ ਮੋਤ ਹੋ ਗਈ।
ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੇ ਇੱਕ ਵੀਡੀਓ ਜਾਰੀ ਕੀਤੀ, ਜਿਸ ਵਿੱਚ ਆਮ ਆਦਮੀ ਪਾਰਟੀ ਦਾ ਸਰਪੰਚ, ਜੋ ਨਸ਼ੇ ਕਾਰਨ ਮਰੇ ਨੌਜਵਾਨ ਦਾ ਪਿਤਾ ਹੈ, ਨੇ ਸਰਕਾਰ ਨੂੰ ਨਸ਼ਾ ਬੰਦ ਕਰਨ ਦੀ ਅਪੀਲ ਕੀਤੀ। ਉਸਨੇ ਦੱਸਿਆ ਕਿ ਉਸਦੇ ਬੇਟੇ ਨੂੰ ਚਿੱਟਾ ਪਿਲਾਇਆ ਜਾਂਦਾ ਸੀ । ਉਸਨੇ ਪੁਲਿਸ ਨੂੰ ਪਿੰਡ ਵਿੱਚ ਚਿੱਟਾ ਵੇਚਣ ਵਾਲਿਆਂ ਬਾਰੇ ਸੂਚਿਤ ਕੀਤਾ, ਪਰ ਐਸਐਚਓ ਨੇ ਉਸ ਦੀ ਸ਼ਿਕਾਇਤ ‘ਤੇ ਕੋਈ ਧਿਆਨ ਨਹੀਂ ਦਿੱਤਾ।
ਬਹੁਤ ਅਫਸੋਸ ਹੋਇਆ ਇੱਕ ਨੌਜਵਾਨ ਹੋਰ ਨਸ਼ਿਆਂ ਦੀ ਭੇਟ ਚੜ੍ਹ ਗਿਆ ❗
ਇਹ ਆਪ ਸਰਕਾਰ ਦੀ ਨਾਕਾਮੀ ਹੀ ਹੈ ਜੋ ਪੰਜਾਬ ਵਿੱਚ ਨਸ਼ੇ ਨਹੀਂ ਰੋਕ ਸਕੀ ❗
‘ਯੁੱਧ ਨਸ਼ਿਆਂ ਵਿਰੁੱਧ’ ਦੇ ਨਾਮ ਹੇਠ ਪੰਜਾਬ ਦੇ ਖਜ਼ਾਨੇ ਚੋਂ ਕੇਵਲ ਇਸ਼ਤਿਹਾਰਬਾਜੀ ਤੇ ਫੋਕੀ ਮਸ਼ਹੂਰੀ ਹੀ ਕੀਤੀ ਹੈ ਪਰ ਉਸਦਾ ਨਤੀਜਾ ਜ਼ੀਰੋ ਹੈ ❗@BhagwantMann ਨੂੰ ਚਾਹੀਦਾ ਹੈ ਕਿ… pic.twitter.com/Kkm70y2NB6— Harsimrat Kaur Badal (@HarsimratBadal_) June 13, 2025
ਬਾਦਲ ਨੇ ਇਸ ਸਬੰਧੀ ਇੱਕ ਟਵੀਟ ਕਰਦਿਆਂ ਮਾਨ ਸਰਕਾਰ ਨੂੰ ਕਰੜੋ ਹੱਥੀਂ ਲਿਆ। ਉਨ੍ਹਾਂ ਨੇ ਕਿਹਾ ਕਿ ਬਹੁਤ ਅਫਸੋਸ ਹੋਇਆ ਇੱਕ ਨੌਜਵਾਨ ਹੋਰ ਨਸ਼ਿਆਂ ਦੀ ਭੇਟ ਚੜ੍ਹ ਗਿਆ। ਇਹ ਆਪ ਸਰਕਾਰ ਦੀ ਨਾਕਾਮੀ ਹੀ ਹੈ ਜੋ ਪੰਜਾਬ ਵਿੱਚ ਨਸ਼ੇ ਨਹੀਂ ਰੋਕ ਸਕੀ। ਉਨੈਂ ਨੇ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਦੇ ਨਾਮ ਹੇਠ ਪੰਜਾਬ ਦੇ ਖਜ਼ਾਨੇ ਚੋਂ ਕੇਵਲ ਇਸ਼ਤਿਹਾਰਬਾਜੀ ਤੇ ਫੋਕੀ ਮਸ਼ਹੂਰੀ ਹੀ ਕੀਤੀ ਹੈ ਪਰ ਉਸਦਾ ਨਤੀਜਾ ਜ਼ੀਰੋ ਹੈ।
ਉਨਾਂ ਨੇ ਕਿਹਾ ਕਿ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਡਰਾਮੇਬਾਜੀ ਬੰਦ ਕਰਕੇ ਨਸ਼ੇ ਦੀ ਸਮੱਸਿਆ ਦਾ ਪੁਖਤਾ ਹੱਲ ਕਰੇ ਤਾਂ ਜੋ ਪੰਜਾਬ ਦੇ ਨੌਜਵਾਨ ਬਚ ਸਕਣ।