India

ਔਰਤਾਂ ਦੇ ਵਾਲ ਖੁੱਲ੍ਹੇ ਛੱਡਣ ‘ਤੇ ਭੜਕੇ ਕਰਨਾਲ ਗੁਰਦੁਆਰੇ ਦਾ ਮੁੱਖ ਗ੍ਰੰਥੀ , ਕਹਿ ਦਿੱਤੀ ਇਹ ਗੱਲ

The chief scribe of Karnal Gurdwara angry at women leaving their hair open said this

ਕਰਨਾਲ : ਹਰਿਆਣਾ ਦੇ ਗੁਰਦਵਾਰਾ ਸ਼ੀਸ਼ਗੰਜ ਸਾਹਿਬ ਤਰਾਵੜੀ, ਕਰਨਾਲ ਦੇ ਮੁੱਖ ਗ੍ਰੰਥੀ ਗਿਆਨੀ ਸੂਬਾ ਸਿੰਘ ਨੇ ਵਿਆਹ ਵਿੱਚ ਔਰਤਾਂ ਦੇ ਵਾਲ ਖੁੱਲ੍ਹੇ ਛੱਡਣ ‘ਤੇ ਵੱਡਾ ਸਵਾਲ ਖੜ੍ਹਾ ਕੀਤਾ ਹੈ। ਉਨ੍ਹਾਂ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ਵਿਚ ਉਹ ਸਮਾਜ ਵਿਚ ਫੈਲੀਆਂ ਬੁਰਾਈਆਂ ‘ਤੇ ਪ੍ਰਚਾਰ ਕਰਦੇ ਹੋਏ ਕਹਿ ਰਹੇ ਹਨ ਕਿ ਅੱਜ ਜਦੋਂ ਵੀ ਕੋਈ ਵਿਆਹ ਸਮਾਗਮ ਹੁੰਦਾ ਹੈ ਤਾਂ ਸਾਡੀਆਂ ਧੀਆਂ-ਨੂੰਹਾਂ ਆਪਣੇ ਵਾਲ ਖੁੱਲ੍ਹੇ ਰੱਖ ਕੇ ਘੁੰਮਦੀਆਂ ਹਨ, ਇਹ ਗਲਤ ਹੈ। ਇਸ ਵਿੱਚ ਸੁਧਾਰ ਦੀ ਲੋੜ ਹੈ।

ਉਨ੍ਹਾਂ ਨੇ ਕਿਹਾ ਕਿ ਇੱਕ ਔਰਤ ਆਪਣੇ ਪਤੀ ਦੀ ਮੌਤ ਹੋਣ ‘ਤੇ ਹੀ ਆਪਣੇ ਵਾਲ ਖੁੱਲ੍ਹੇ ਛੱਡ ਦਿੰਦੀ ਸੀ ਪਰ ਅੱਜ ਸਮਾਜ ਵਿੱਚ ਅਜਿਹਾ ਹੀ ਹੋ ਰਿਹਾ ਹੈ। ਉਨ੍ਹਾਂ ਕਿਹਾ ਹੈ ਕਿ ਇਹ ਉਹ ਆਪ ਨਹੀਂ ਕਹਿ ਰਹੇ, ਸਗੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਬਾਣੀ ਵਿੱਚ ਲਿਖਿਆ ਹੈ।

ਜਾਣਕਾਰੀ ਅਨੁਸਾਰ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਸੂਬਾ ਸਿੰਘ ਨੇ ਕਿਹਾ ਕਿ ਅੱਜ ਸਾਡੇ ਸਮਾਜ ਵਿੱਚ ਕਈ ਬੁਰਾਈਆਂ ਆ ਗਈਆਂ ਹਨ। ਸਾਨੂੰ ਆਪਣੇ ਸਮਾਜ ਵਿੱਚੋਂ ਇਨ੍ਹਾਂ ਬੁਰਾਈਆਂ ਨੂੰ ਦੂਰ ਕਰਨਾ ਚਾਹੀਦਾ ਹੈ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਜਦੋਂ ਗਿਆਨੀ ਸੂਬਾ ਸਿੰਘ ਕਥਾ ਸੁਣਾ ਰਹੇ ਸਨ ਤਾਂ ਗੁਰਦੁਆਰੇ ਦੇ ਮੁਖੀ ਪ੍ਰਤਾਪ ਸਿੰਘ ਨੇ ਉਨ੍ਹਾਂ ਨੂੰ ਰੋਕਿਆ ਵੀ ਅਤੇ ਕਿਹਾ ਕਿ ਸਮਾਜ ਦੇ ਲੋਕ ਇਸ ਵਿਸ਼ੇ ਬਾਰੇ ਜਾਣਦੇ ਹਨ, ਇਸ ਵਿਸ਼ੇ ਨੂੰ ਛੱਡ ਦਿਓ।

ਜਿਸ ‘ਤੇ ਗਿਆਨੀ ਸੂਬਾ ਸਿੰਘ ਨੇ ਰੋਸ ਜਤਾਉਂਦਿਆਂ ਕਿਹਾ ਕਿ ਮੈਂ ਇੱਥੋਂ ਸੇਵਾ ਦਾ ਕੰਮ ਛੱਡ ਸਕਦਾ ਹਾਂ ਪਰ ਮੈਂ ਗੁਰਬਾਣੀ ਤੋਂ ਇਲਾਵਾ ਹੋਰ ਕੁਝ ਨਹੀਂ ਬੋਲ ਸਕਦਾ ਅਤੇ ਇਹ ਮੇਰਾ ਫਰਜ਼ ਹੈ। ਜੇਕਰ ਤੁਸੀਂ ਚਾਹੋ ਤਾਂ ਮੈਂ ਇੱਥੇ ਨੌਕਰੀ ਛੱਡ ਸਕਦਾ ਹਾਂ। ਮੈਂ ਜੋ ਵੀ ਵਿਸ਼ਾ ਲਿਆ ਹੈ, ਗੁਰਬਾਣੀ ਵਿਚੋਂ ਲਿਆ ਹੈ ਅਤੇ ਮੇਰਾ ਧਰਮ ਵੀ ਇਹੋ ਕਹਿੰਦਾ ਹੈ।

ਵਾਇਰਲ ਹੋਈ ਵੀਡੀਓ ਸਬੰਧੀ ਹੈੱਡ ਗ੍ਰੰਥੀ ਗਿਆਨੀ ਸੂਬਾ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ‘ਚ ਬਸੰਤ ਪੰਚਮੀ ਮੌਕੇ ਵੱਡਾ ਸਮਾਗਮ ਚੱਲ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਮੈਂ ਕਥਾ ਸੁਣਾ ਰਿਹਾ ਸੀ ਤਾਂ ਮੈਂ ਕਿਹਾ ਕਿ ਅੱਜ ਸਾਡੇ ਸਮਾਜ ਵਿੱਚ ਬਹੁਤ ਸਾਰੀਆਂ ਬੁਰਾਈਆਂ ਆ ਗਈਆਂ ਹਨ।

ਸ਼ਰਾਬ ਪੀਣਾ, ਮੀਟ ਖਾਣਾ ਅਤੇ ਡੀਜੇ ਵਜਾਉਣਾ ਅਤੇ ਅੱਜ ਦੀਆਂ ਔਰਤਾਂ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਗਈ ਹੈ ਕਿ ਉਹ ਵਿਆਹ ਵਿੱਚ ਆਪਣੇ ਵਾਲ ਖੁੱਲ੍ਹੇ ਛੱਡ ਕੇ ਘੁੰਮਦੀਆਂ ਹਨ, ਸਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਨਹੀਂ ਕਹਾਂਗੇ ਤਾਂ ਹੋਰ ਕੋਈ ਕੀ ਕਹੇਗਾ। ਅਸੀਂ ਸਿੱਖ ਸਮਾਜ ਦੇ ਪ੍ਰਚਾਰਕ ਹਾਂ, ਨਵੀਂ ਨੌਜਵਾਨੀ ਨੂੰ ਸੇਧ ਨਾ ਦੇਈਏ ਤਾਂ ਗਲਤ ਹੋਵੇਗਾ।