ਬਿਉਰੋ ਰਿਪੋਰਟ – ਤਾਮਿਲਨਾਡੂ ਦੀ ਸਰਕਾਰ ਵਿਚ ਭਾਈ ਭਤੀਜਾ ਵਾਦ ਦੇਖਣ ਨੂੰ ਮਿਲਿਆ ਹੈ। ਦੇਸ਼ ਵਿਚ ਜਿੱਥੇ ਲੀਡਰਾਂ ਵੱਲੋਂ ਆਪਣੇ ਪੁੱਤਰਾਂ ਨੂੰ ਵੱਡੇ ਅਹੁਦੇ ਦੇਣ ਦਾ ਲੋਕਾਂ ਅਤੇ ਕਈ ਰਾਜਨੀਤੀਕ ਪਾਰਟੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਹੀ ਇਸ ਨੂੰ ਨਜ਼ਰ ਅੰਦਾਜ ਕਰ ਡਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਨੇ ਆਪਣੇ ਬੇਟੇ ਅਤੇ ਖੇਡ ਮੰਤਰੀ ਉਧਯਨਿਧੀ ਸਟਾਲਿਨ ਨੂੰ ਡਿਪਟੀ ਸੀਐਮ ਬਣਾਇਆ ਹੈ।
ਰਾਜ ਭਵਨ ਤੋਂ ਦੱਸਿਆ ਗਿਆ ਕਿ ਸੀਐਮ ਸਟਾਲਿਨ ਨੇ ਰਾਜਪਾਲ ਆਰਐਨ ਰਵੀ ਨੂੰ ਉਧਯਾਨਿਧੀ ਨੂੰ ਉਪ ਮੁੱਖ ਮੰਤਰੀ ਨਾਮਜ਼ਦ ਕਰਨ ਅਤੇ ਮੰਤਰੀ ਮੰਡਲ ਦਾ ਵਿਸਤਾਰ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਰਾਜਪਾਲ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਹੁੰ ਚੁੱਕ ਸਮਾਗਮ ਐਤਵਾਰ ਨੂੰ ਬਾਅਦ ਦੁਪਹਿਰ 3.30 ਵਜੇ ਰਾਜ ਭਵਨ ‘ਚ ਹੋਵੇਗਾ।
ਦੱਸ ਦੇਈਏ ਕਿ ਇਹ ਉਹ ਉਧਯਾਨਿਧੀ ਹੈ, ਜਿਸ ਨੇ ਸਨਾਤਨ ਧਰਮ ਬਾਰੇ ਗਲਤ ਬਿਆਨਬਾਜ਼ੀ ਕੀਤੀ ਸੀ। ਉਸ ਵੱਲੋਂ ਸਨਾਤਨ ਧਰਮ ਦੀ ਤੁਲਨਾ ਡੇਂਗੂ-ਮਲੇਰੀਆ ਨਾਲ ਕੀਤੀ ਗਈ ਸੀ।
ਇਹ ਵੀ ਪੜ੍ਹੋ – ਕਾਂਗਰਸੀ ਆਗੂ ਪਰਗਟ ਸਿੰਘ ਨੇ ਲਈ CM ਮਾਨ ਦੀ ਸਾਰ, ਹਸਪਤਾਲ ਪਹੁੰਚ ਕੇ ਕੀਤੀ ਮੁਲਾਕਾਤ