Punjab

ਮੁੱਖ ਚੋਣ ਅਧਿਕਾਰੀ ਹੋਣਗੇ ਲਾਈਵ, ਕਰਨਗੇ ਲੋਕਾਂ ਨਾਲ ਗੱਲਬਾਤ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਨਵਾਂ ਉਪਰਾਲਾ ਕੀਤਾ ਗਿਆ ਹੈ। ਜਿਸ ਦੇ ਦੂਜੇ ਪ੍ਰੋਗਰਾਮ ਤਹਿਤ 17 ਮਈ ਨੂੰ ਫੇਸਬੁੱਕ ‘ਤੇ ਲਾਈਵ ਹੋ ਕੇ ਲੋਕਾਂ ਨਾਲ ਗੱਲਬਾਤ ਕੀਤੀ ਜਾਵੇਗੀ। ਸਿਬਿਨ ਸੀ ਸਵੇਰੇ 11 ਵਜੇ 11:30 ਵਜੇ ਤੱਕ ਟਾਕ ਟੂ ਯੂਅਰ ਸੀਈਓ ਪੰਜਾਬ ਦੇ ਬੈਨਰ ਹੇਠਾਂ ਲੋਕ ਸਭਾ ਚੋਣਾ ਨੂੰ ਲੈ ਕੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣਗੇ।

ਇਸ ਤੋਂ ਪਹਿਲਾਂ ਵੀ ਸਿਬਿਨ ਸੀ ਵੱਲੋਂ ਇੱਕ ਅਜਿਹਾ ਪ੍ਰੋਗਰਾਮ ਕੀਤਾ ਜਾ ਚੁੱਕਾ ਹੈ, ਜਿਸ ਨੂੰ ਭਾਰੀ ਹੁੰਗਾਰਾ ਮਿਲਿਆ ਸੀ। ਇਸ ਕਰਕੇ ਉਨ੍ਹਾਂ ਵੱਲੋਂ ਹੁਣ ਦੂਜਾ ਲਾਈਵ ਸੈਸ਼ਨ ਕੀਤਾ ਜਾਵੇਗਾ।

ਸਿਬਿਨ ਸੀ ਨੇ ਕਿਹਾ ਕਿ ਇਸ ਦਾ ਮੁੱਖ ਮਕਸਦ ਵੋਟਰਾਂ ਵਿੱਚ ਜਾਗਰੂਕਤਾ ਫੈਲਾਉਣਾ ਅਤੇ ਇਸ ਦੇ ਨਾਲ ਹੀ ਜੋ ਲੋਕਾਂ ਵਿੱਚ ਚੋਣਾਂ ਨੂੰ ਲੈ ਕੇ ਸ਼ੰਕੇ ਹਨ, ਉਨ੍ਹਾਂ ਨੂੰ ਦੂਰ ਕਰਨਾ ਹੈ। ਸਿਬਿਨ ਸੀ ਨੇ ਕਿਹਾ ਕਿ ਸਾਡੇ ਵੱਲੋਂ ਵੋਟਿੰਗ ਨੂੰ 70% ਤੋਂ ਪਾਰ ਕਰਵਾਉਣ ਦਾ ਟਿਚਾ ਮਿੱਥਿਆ ਗਿਆ ਹੈ, ਜਿਸ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਪਹਿਲਕਦਮੀਆਂ ਕਰਕੇ ਲੋਕਾਂ ਨਾਲ ਅਜਿਹਾ ਸੈਸ਼ਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਧਿਕਾਰਤ ਫੇਸਬੁੱਕ ਪੇਜ @TheCeoPunjab ‘ਤੇ ਲਾਈਵ ਹੋ ਕੇ ਲੋਕਾਂ ਦੇ ਜਵਾਬ ਦਿੱਤੇ ਜਾਣਗੇ। ਇਸ ਦੌਰਾਨ ਕੋਈ ਵੀ ਸਵਾਲ ਕਰ ਸਕਦਾ ਹੈ ਅਤੇ ਜਵਾਬ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕ ਆਪਣੇ ਜਵਾਬ ਸੀ.ਈ.ਓ. ਪੰਜਾਬ ਦੇ ਫੇਸਬੁੱਕ, ਇੰਸਟਾਗ੍ਰਾਮ ਜਾਂ ਐਕਸ ਹੈਂਡਲਾਂ ਰਾਹੀਂ ਵੀ ਕਰ ਸਕਦੇ ਹਨ। ਜਿਨ੍ਹਾਂ ਦੇ ਜਵਾਬ ਦਿੱਤੇ ਜਾਣਗੇ।

ਇਹ ਵੀ ਪੜ੍ਹੋ – ਸਭ ਤੋਂ ਭਰੋਸੇਮੰਦ ਸਾਥੀ ਵੱਲੋਂ ਕੇਜਰੀਵਾਲ ਖਿਲਾਫ਼ ਖੁੱਲ ਕੇ ਬਗਾਵਤ ਦਾ ਐਲਾਨ! ਦਿੱਲੀ ਪੁਲਿਸ ‘ਚ ਸ਼ਿਕਾਇਤ ਦਰਜ!