‘ਦ ਖ਼ਾਲਸ ਬਿਊਰੋ : ਕਿਸਾਨ ਆਗੂ ਰਾਕੇਸ਼ ਟਿਕੇ ਨੇ ਡੈਮ ਸੁਰੱਖਿਆ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਵੱਡਾ ਹ ਮਲਾ ਬੋਲਿਆ ਹੈ। ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਕੇਂਦਰ ਨੇ ਬੰਨ੍ਹਾਂ ਦੀ ਦਿਸ਼ਾ ਬਦਲਣ ਦਾ ਅਧਿਕਾਰ ਖੋਹ ਲਿਆ ਹੈ। ਕੇਂਦਰ ਸਰਕਾਰ ਨੇ ਚੁਪਚਾਪ ਸਾਰੇ ਜਲ ਅਧਿਕਾਰ ਖੋਹ ਲਏ ਹਨ। ਉਨ੍ਹਾਂ ਨੇ ਕਿਹਾ ਕਿ ਬੀਬੀਐਮਬੀ ਵਿਵਾਦ ਨੂੰ ਇਸ ਲਈ ਵਧਾਇਆ ਜਾ ਰਿਹਾ,ਜਿਸ ਨਾਲ ਰਾਜਾਂ ਦਾ ਧਿਆਨ ਡੈਮ ਸੇਫਟੀ ਐਕਟ ਤੋਂ ਹਟਾਇਆ ਜਾ ਸਕੇ ।ਟਿਕੈਤ ਨੇ ਟਵੀਟ ਕਰਦਿਆਂ ਸਾਰੀਆਂ ਸੰਸਥਾਵਾਂ ਅਤੇ ਰਾਜਾਂ ਨੂੰ ਅਪੀਲ ਕੀਤੀ ਕਿ ਇਸ ਬਿੱਲ ਨੂੰ ਉਹ ਧਿਆਨ ਨਾਲ ਪੜ੍ਹਨ ।