ਬਿਉਰੋ ਰਿਪੋਰਟ – ਕੰਗਨਾ ਦੀ ਫਿਲਮ ਐਮਰਜੈਂਸੀ (FILM EMERGENCY) ਨੂੰ ਸੈਂਸਰ ਬੋਰਡ (CBFC) ਵੱਲੋਂ ਹਰੀ ਝੰਡੀ ਮਿਲ ਗਈ ਹੈ। ਫਿਲਮ ਵਿੱਚ ਸਿਰਫ ਇੱਕ ਮਿੰਟ ਯਾਨੀ 3 ਸੀਨ ‘ਤੇ ਕੱਟ ਲਗਾਇਆ ਗਿਆ ਹੈ। ਫਿਲਮ ਦੀ ਰਿਲੀਜ਼ ਨੂੰ ਲੈਕੇ ਕੰਗਨਾ ਰਣੌਤ (Kangna Ranaut) ਦਾ ਬਿਆਨ ਵੀ ਸਾਹਮਣੇ ਆਇਆ ਹੈ।
‘ਕੰਗਨਾ ਰਣੌਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ ਸਾਨੂੰ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸੈਂਸਰ ਬੋਰਡ ਵੱਲੋਂ ਸਾਡੀ ਫਿਲਮ ਨੂੰ ਸਰਟੀਫਿਕੇਟ ਮਿਲ ਗਿਆ ਹੈ। ਅਸੀਂ ਜਲਦ ਹੀ ਫਿਲਮ ਦੀ ਰਿਲੀਜ਼ ਤਰੀਕ ਦਾ ਐਲਾਨ ਕਰਾਂਗੇ। ਤੁਹਾਡੇ ਵੱਲੋਂ ਰੱਖੇ ਗਏ ਸਬਰ ਦਾ ਧੰਨਵਾਦ’
ਫਿਲਮ ਦੇ ਸਰਟਿਫਿਕੇਟ ਵਿੱਚ ਵੇਖਿਆ ਜਾ ਸਕਦਾ ਹੈ ਕਿ ਇਸ ਤੋਂ ਪਹਿਲਾਂ ਪਿਛਲੇ 147 ਮਿੰਟ ਦੇ ਰਨਿੰਗ ਟਾਈਮ ਨੂੰ ਘਟਾ ਕੇ 146 ਮਿੰਟ ਕਰ ਦਿੱਤਾ ਗਿਆ ਹੈ। ਇਸ ਤੋਂ ਪਤਾ ਚੱਲ ਦਾ ਹੈ ਕਿ ਫਿਲਮ ਵਿੱਚ 1 ਮਿੰਟ ਦੀ ਕਮੀ ਕੀਤੀ ਗਈ ਹੈ।
SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਜਦੋਂ ਤੱਕ ਫਿਲਮ ਕਮੇਟੀ ਨੂੰ ਨਹੀਂ ਵਿਖਾਈ ਜਾਵੇਗੀ ਐਮਰਜੈਂਸੀ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਜਾਵੇਗਾ। ਕਮੇਟੀ ਨੇ ਕਿਹਾ ਸੀ ਅਸੀਂ ਫਿਲਮ ਦੇ ਵਿਰੋਧੀ ਵਿੱਚ ਪੂਰੇ ਦੇਸ਼ ਵਿੱਚ ਪ੍ਰਦਰਸ਼ਨ ਕਰਾਂਗੇ।
ਫਿਲਮ ਐਮਰਜੈਂਸੀ ਵਿੱਚ ਵਿਖਾਏ ਗਏ ਵਿਵਾਦਿਤ ਬਿਆਨਾਂ ‘ਤੇ ਸੈਂਸਰ ਬੋਰਡ ਨੇ ਫੈਕਟਸ ਵਿਖਾਉਣ ਨੂੰ ਕਿਹਾ ਸੀ। CBFC ਨੇ ਕਿਹਾ ਸੀ ਕਿ ਮੇਕਰਸ ਨੂੰ ਇਸ ਫਿਲਮ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਰਿਚਰਡ ਮਿਲਹੌਲ ਨਿਕਸ ਵੱਲੋਂ ਭਾਰਤੀ ਮਹਿਲਾਵਾਂ ਪ੍ਰਤੀ ਕੀਤੀ ਗਈ ਅਪਮਾਨਜਨਕ ਟਿੱਪਣੀਆਂ ‘ਤੇ ਇਤਰਾਜ਼ ਜਤਾਇਆ ਗਿਆ ਸੀ, ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੇ ਸੀਨ ਤੇ ਵੀ ਇਤਰਾਜ਼ ਜ਼ਾਹਿਰ ਕੀਤਾ ਸੀ।
ਇਹ ਵੀ ਪੜ੍ਹੋ – ਰੇਲਵੇ ਦੀ ਐਡਵਾਂਸ ਬੁਕਿੰਗ ਵਿਚ ਹੋਇਆ ਵੱਡਾ ਬਦਲਾਅ!