International

ਰਾਜਧਾਨੀ ਕੀਵ ਨੂੰ ਰੂਸੀ ਫੌ ਜ ਨੇ ਪਾਇਆ ਘੇ ਰਾ

ਦ ਖ਼ਾਲਸ ਬਿਊਰੋ : ਯੂਕਰੇਨ ਅਤੇ ਰੂਸ ਵਿਚਾਲੇ ਛੇਵੇਂ ਦਿਨ ਵੀ ਜੰ ਗ ਜਾਰੀ ਹੈ। ਸੈਟੇਲਾਈਟ ਤਸਵੀਰਾਂ ਤੋਂ ਪਤਾ ਲੱਗਾ ਹੈ ਕਿ ਰੂਸ ਦੀ ਫੌ ਜ ਵੱਡੀ ਗਿਣਤੀ ਵਿੱਚ ਯੁਕਰੇਨ ਦੀ ਰਾਜਧਾਨੀ ਕੀਵ ਵੱਲ ਵੱਧ ਰਹੀ ਹੈ। ਇਨ੍ਹਾਂ ਤਸਵੀਰਾਂ ਵਿੱਚ ਰਾਜਧਾਨੀ ਕੀਵ ਦੇ ਉੱਤਰੀ- ਪੱਛਮੀ ਵਿੱਚ ਰੂਸੀ ਫੌ ਜ ਦੇ ਕਾਫਲਿਆਂ ਨੂੰ ਦੇਖਿਆ ਜਾ ਸਕਦਾ ਹੈ। ਜਾਣਕਾਰੀ ਮੁਤਾਬਿਕ ਰੂਸੀ ਫੌਜ ਦਾ ਇਹ ਕਾਫਲਾ 60 ਕਿਲੋਮੀਟਰ ਲੰਮਾ ਹੈ ਜੋ ਰਾਜਧਾਨੀ ਕੀਵ ਵੱਲ ਵੱਧ ਰਿਹਾ ਹੈ। ਤਸਵੀਰ ਜਾਰੀ ਕਰਨ ਵਾਲੀ ਅਮਰੀਕਨ ਕੰਪਨੀ ਮੈਕਸਰ ਦਾ ਕਹਿਣਾ ਹੈ ਕਿ ਇਹ ਕਾਫਲਾ ਬਖਤਰ ਬੰਦ ਵਾਹਨਾਂ, ਟੈਂ ਕਾਂ, ਤੋ ਪਾਂ ਵਾਲੇ ਤੋਪ ਖਾਨੇ ਅਤੇ ਹੋਰ ਵਾਹਨਾਂ ਦਾ ਬਣਿਆ ਹੈ। ਇਹਨਾਂ ਤਸਵੀਰਾਂ ਦੇ ਸਾਹਮਣੇ ਆਉਣ ਨਾਲ ਇਹ ਸਮਝਿਆ ਜਾ ਰਿਹਾ ਹੈ ਕਿ ਰੂਸ ਛੇਤੀ ਹੀ ਕੋਈ ਵੱਡੀ ਕਾਰਵਾਈ ਕਰ ਸਕਦਾ ਹੈ।