India

ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਫਿਰ ਚਰਚਾ ‘ਚ, ਅਦਾਲਤ ਨੇ ਦਿੱਤੇ ਸਖਤ ਹੁਕਮ

ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਇਕ ਵਾਰ ਫਿਰ ਚਰਚਾ ਵਿੱਚ ਹਨ। ਇਕ ਸਰਾਫਾ ਵਪਾਰੀ ਨੇ ਸ਼ਿਲਪਾ ਅਤੇ ਰਾਜ ਕੁੰਦਰਾ ‘ਤੇ ਧੋਖਾਧੜੀ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਮੁੰਬਈ ਦੀ ਸੈਸ਼ਨ ਕੋਰਟ ਨੇ ਪੁਲਿਸ ਨੂੰ ਸ਼ਿਲਪਾ ਸ਼ੈੱਟੀ ਅਤੇ ਉਸ ਦੇ ਪਤੀ ਕਾਰੋਬਾਰੀ ਰਾਜ ਕੁੰਦਰਾ ਦੇ ਖਿਲਾਫ ਜਾਂਚ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਕਿਹਾ ਕਿ ਮੁੱਖ ਤੌਰ ‘ਤੇ ਸ਼ਿਲਪਾ ਸ਼ੈੱਟੀ ਅਤੇ ਉਸ ਦੇ ਪਤੀ ਰਾਜ ਕੁੰਦਰਾ ਦੇ ਖਿਲਾਫ ਇਕ ਸਰਾਫਾ ਵਪਾਰੀ ਦੁਆਰਾ ਅਦਾਲਤ ‘ਚ ਦਾਇਰ ਧੋਖਾਧੜੀ ਦੇ ਕੇਸ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਇਹ ਮਾਮਲਾ ਸੱਚ ਹੈ। ਜਿਸ ਤੋਂ ਬਾਅਦ ਸੈਸ਼ਨ ਕੋਰਟ ਦੇ ਜੱਜ ਐਨਪੀ ਮਹਿਤਾ ਨੇ ਬਾਂਦਰਾ ਕੁਰਲਾ ਕੰਪਲੈਕਸ ਨੂੰ ਸਰਾਫਾ ਵਪਾਰੀ ਪ੍ਰਿਥਵੀਰਾਜ ਸੇਰੇਮਲ ਕੋਠਾਰੀ ਦੀ ਸ਼ਿਕਾਇਤ ਵਿੱਚ ਲੱਗੇ ਦੋਸ਼ਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਅਦਾਲਤ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਜੇਕਰ ਜਾਂਚ ਤੋਂ ਬਾਅਦ ਦੋਸ਼ ਸਹੀ ਸਾਬਤ ਹੁੰਦੇ ਹਨ ਤਾਂ ਪੁਲਿਸ ਨੂੰ ਇਸ ਮਾਮਲੇ ਵਿੱਚ ਆਈਪੀਸੀ ਦੀਆਂ ਸਾਰੀਆਂ ਜ਼ਰੂਰੀ ਧਾਰਾਵਾਂ ਤਹਿਤ ਐਫਆਈਆਰ ਦਰਜ ਕਰਨੀ ਚਾਹੀਦੀ ਹੈ।

ਇਹ ਹੈ ਪੂਰਾ ਮਾਮਲਾ

ਅਦਾਲਤ ਵਿੱਚ ਕੋਠਾਰੀ ਵੱਲੋਂ ਪੇਸ਼ ਹੋਏ ਵਕੀਲ ਨੇ ਦੱਸਿਆ ਕਿ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਸਤਯੁਗ ਗੋਲਡ ਪ੍ਰਾਈਵੇਟ ਲਿਮਟਿਡ ਦੇ ਸੰਸਥਾਪਕ ਹਨ। ਉਸਨੇ 2014 ਵਿੱਚ ਇੱਕ ਸਕੀਮ ਸ਼ੁਰੂ ਕੀਤੀ ਸੀ। ਜਿਸ ਵਿੱਚ ਨਿਵੇਸ਼ ਕਰਨ ਦੇ ਚਾਹਵਾਨਾਂ ਨੂੰ ਇਸ ਲਈ ਅਪਲਾਈ ਕਰਦੇ ਸਮੇਂ ਰਿਆਇਤੀ ਦਰ ‘ਤੇ ਸੋਨੇ ਲਈ ਪੂਰਾ ਭੁਗਤਾਨ ਕਰਨਾ ਹੋਵੇਗਾ ਅਤੇ ਮਿਆਦ ਪੂਰੀ ਹੋਣ ਦੀ ਮਿਤੀ ‘ਤੇ ਨਿਸ਼ਚਿਤ ਮਾਤਰਾ ਵਿੱਚ ਸੋਨਾ ਮੁਹੱਈਆ ਕਰਵਾਇਆ ਜਾਵੇਗਾ। ਕੋਠਾਰੀ ਨੇ ਇਸ ਯੋਜਨਾ ਵਿੱਚ 90 ਲੱਖ ਰੁਪਏ ਦਾ ਨਿਵੇਸ਼ ਕੀਤਾ ਸੀ। ਉਸ ਨੂੰ 2019 ਵਿਚ ਪੰਜ ਸਾਲ ਪੂਰੇ ਹੋਣ ‘ਤੇ 5000 ਗ੍ਰਾਮ 24 ਕੈਰੇਟ ਸੋਨਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਅਜੇ ਤੱਕ ਸੋਨਾ ਨਹੀਂ ਮਿਲਿਆ। ਜਿਸ ਤੋਂ ਬਾਅਦ 2020 ਵਿੱਚ ਸ਼ਿਲਪਾ ਸ਼ੈਟੀ-ਰਾਜ ਕੁੰਦਰਾ ਨੇ 90 ਲੱਖ ਰੁਪਏ ਦਾ ਪੋਸਟ ਡੇਟਿਡ ਚੈੱਕ ਦਿੱਤਾ। ਜੋ ਅਸਲ ਰਕਮ ਸੀ। ਕੋਠਾਰੀ ਨੇ ਸ਼ਿਲਪਾ ਅਤੇ ਰਾਜ ‘ਤੇ ਆਪਣਾ ਵਾਅਦਾ ਪੂਰਾ ਨਾ ਕਰਨ ਦਾ ਦੋਸ਼ ਲਗਾਇਆ ਹੈ।

 

ਇਹ ਵੀ ਪੜ੍ਹੋ –  ਨਵੰਬਰ-ਦਸੰਬਰ ਵਿਚਾਲੇ ਹੋ ਸਕਦੀਆਂ SGPC ਚੋਣਾਂ! ਵੋਟਰ ਫ਼ਾਰਮ ਭਰਨ ਦੀ ਤਰੀਕ ਵਧਾਈ