The Khalas Tv Blog Punjab ਨਡਾਲਾ ‘ਚ ਭਰਾ ਨੂੰ ਕਤਲ ਕਰਨ ਵਾਲਾ ਭਰਾ ਗ੍ਰਿਫ਼ਤਾਰ, ਮਿਲਿਆ ਰਿਮਾਂਡ
Punjab

ਨਡਾਲਾ ‘ਚ ਭਰਾ ਨੂੰ ਕਤਲ ਕਰਨ ਵਾਲਾ ਭਰਾ ਗ੍ਰਿਫ਼ਤਾਰ, ਮਿਲਿਆ ਰਿਮਾਂਡ

ਕਪੂਰਥਲਾ ਦੇ ਕਸਬਾ ਨਡਾਲਾ ‘ਚ ਆਪਣੇ ਛੋਟੇ ਭਰਾ ਦਾ ਕਤਲ ਕਰਕੇ ਲਾਸ਼ ਨੂੰ ਬੈੱਡ ਬਾਕਸ ‘ਚ ਛੁਪਾ ਕੇ ਫਰਾਰ ਹੋਏ ਲੜਕੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਜਾਣਕਾਰੀ ਐਸਪੀ-ਡੀ ਸਰਬਜੀਤ ਰਾਏ ਨੇ ਦਿੱਤੀ। ਉਸ ਨੇ ਦੱਸਿਆ ਕਿ ਕਤਲ ਦੇ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕਤਲ ਲਈ ਵਰਤੇ ਗਏ ਦਾਤਰ ਨੂੰ ਵੀ ਬਰਾਮਦ ਕਰ ਲਿਆ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਉਸ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਵੀ ਦਿੱਤਾ ਗਿਆ।

ਫਰਿੱਜ ਵੇਚਣ ਨੂੰ ਲੈ ਕੇ ਹੋਇਆ ਸੀ ਵਿਵਾਦ

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਭਰਾ ਨਸ਼ੇ ਦੇ ਆਦੀ ਸਨ ਅਤੇ ਘਰ ਵਿੱਚ ਪਿਆ ਫਰਿੱਜ ਵੇਚਣ ਨੂੰ ਲੈ ਕੇ ਦੋਵਾਂ ਵਿੱਚ ਝਗੜਾ ਹੋਇਆ ਸੀ। ਇਸ ਤੋਂ ਬਾਅਦ ਵੱਡੇ ਭਰਾ ਨੇ ਛੋਟੇ ਦਾ ਕਤਲ ਕਰ ਦਿੱਤਾ। ਕਤਲ ਦੇ ਦੋਸ਼ੀ ਭਰਾ ਨੇ ਘਟਨਾ ਤੋਂ ਬਾਅਦ ਖੁਦ ਆਪਣੇ ਪਿਤਾ ਨੂੰ ਸੂਚਨਾ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਜਿਸ ‘ਤੇ ਮ੍ਰਿਤਕ ਦੇ ਪਿਤਾ ਅਜੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਹਿੰਮਤ ਸਿੰਘ ਕਾਲੋਨੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ।

ਪੂਰਾ ਮਾਮਲਾ ਜਾਣਨ ਲਈ ਇੱਥੇ ਕਲਿੱਕ ਕਰੋ –  ਭਰਾ ਦਾ ਕਤਲ ਕਰਕੇ ਲਾਸ਼ ਬੈੱਡ ਵਿੱਚ ਲੁਕਾਈ ! ਫਿਰ ਪਿਤਾ ਨਾਲ ਖੇਡੀ ਇਹ ਖੇਡ

ਇਹ ਵੀ ਪੜ੍ਹੋ – ਐਕਸ ਨੇ ਭਾਰਤ ‘ਚ ਬੈਨ ਕੀਤੇ ਲੱਖਾਂ ਖਾਤੇ, ਮਹਿਨਾਵਾਰ ਰਿਪੋਰਟ ਕੀਤੀ ਜਾਰੀ

 

Exit mobile version