‘ਦ ਖਾਲਸ ਬਿਊਰੋ:ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਗਲੇ ਹਫ਼ਤੇ ਭਾਰਤ ਆ ਰਹੇ ਹਨ। ਇਸ ਦੌਰਾਨ ਉਹ ਅਹਿਮਦਾਬਾਦ ਵੀ ਜਾਣਗੇ। ਆਪਣੀ ਭਾਰਤ ਫੇਰੀ ਦੌਰਾਨ ਜੌਹਨਸਨ ਭਾਰਤ ਦੇ ਪ੍ਰਧਾਮ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨਗੇ। ਆਪਣੀ ਦੋ ਦਿਨਾਂ ਯਾਤਰਾ ਦੋਰਾਨ ਜੌਨਸਨ 21 ਅਪਰੈਲ ਨੂੰ ਗੁਜਰਾਤ ਦੇ ਅਹਿਮਦਾਬਾਦ ਆਉਣਗੇ। ਗੁਜਰਾਤ ਦਾ ਦੌਰਾ ਕਰਨ ਵਾਲੇ ਪਹਿਲੇ ਬਰਤਾਨਵੀ ਪ੍ਰਧਾਨ ਮੰਤਰੀ ਹੋਣਗੇ। ਇਸ ਦੌਰਾਨ ਦੋਵਾਂ ਮੁਲਕਾਂ ਦੇ ਪ੍ਰਮੁੱਖ ਉਦਯੋਗਾਂ ਵਿੱਚ ਨਿਵੇਸ਼ ਦੇ ਐਲਾਨ ਹੋਣਗੇ।ਆਪਣੇ ਅਹਿਮਦਾਬਾਦ ਦੌਰੇ ਤੋਂ ਬਾਅਦ ਉਹ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਇਸ ਮੁਲਾਕਾਤ ਦੌਰਾਨ ਦੋਵੇਂ ਦੇਸ਼ਾਂ ਵਿਚਾਲੇ ਰੱਖਿਆ, ਕੂਟਨੀਤਕ ਅਤੇ ਆਰਥਿਕ ਸਾਂਝੇਦਾਰੀ ‘ਤੇ ਗੱਲਬਾਤ ਹੋਵੇਗੀ ।
![](https://khalastv.com/wp-content/uploads/2022/04/ਗੈਰ-ਕਾਨੂੰਨੀ-ਰੇਤ-ਮਾਇਨਿੰਗ-ਦੇ-ਮੁੱਦੇ-ਤੇ-ਅੱਜ-ਪੰਜਾਬ-ਦੇ-ਰਾਜਪਾਲ-ਨੂੰ-ਮਿਲਣਗੇ-ਰਾਘਵ-ਚੱਢਾ-68.jpg)