‘ਦ ਖ਼ਾਲਸ ਬਿਊਰੋ :- ਤਾਮਿਲਨਾਡੂ ਦੇ ਕੁਨੂਰ ਨੇੜੇ ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰ ਹਾ ਦਸੇ ਵਿੱਚ ਮਾ ਰੇ ਗਏ ਨਾਇਕ ਗੁਰਸੇਵਕ ਸਿੰਘ ਦੀ ਦੇਹ ਅੱਜ ਪੰਜਾਬ ਪਹੁੰਚ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੇਹ ਨੂੰ ਤਰਨ ਤਾਰਨ ਜ਼ਿਲ੍ਹੇ ਦੇ ਨੇੜਲੇ ਪਿੰਡ ਦੋਦੇ ਸੋਢੀਆਂ ਵਿਖੇ ਲਿਜਾਇਆ ਜਾ ਰਿਹਾ ਹੈ, ਜਿੱਥੇ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਗੁਰਸੇਵਕ ਸਿੰਘ ਦੀ ਲਾ ਸ਼ ਦੀ ਪਛਾਣ ਲਈ ਕਾਫ਼ੀ ਜਾਂਚ ਪੜਤਾਲ ਕੀਤੀ ਗਈ ਤੇ ਇਸ ਕਾਰਨ ਦੇਹ ਉਸ ਦੇ ਪਿੰਡ ਭੇਜਣ ’ਚ ਸਮਾਂ ਲੱਗ ਗਿਆ।
ਤੁਹਾਨੂੰ ਦੱਸ ਦੇਈਏ ਕਿ 8 ਦਸੰਬਰ ਨੂੰ ਤਾਮਿਲਨਾਡੂ ਦੇ ਕੁਨੂਰ ‘ਚ ਫ਼ੌਜ ਦਾ ਹੈਲੀਕਾਪਟਰ ਦੁਰਘਟ ਨਾਗ੍ਰਸਤ ਹੋ ਗਿਆ ਸੀ। ਵੱਡੀ ਖਬਰ ਹੈ ਕਿ ਹੈਲੀਕਾਪਟਰ ਵਿੱਚ ਭਾਰਤੀ ਫੌਜ ਦੇ ਚੀਫ਼ ਆਫ਼ ਡਿਫੈਂਸ ਸਟਾਫ (CDS) ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਸਮੇਤ ਕੁੱਲ 14 ਲੋਕਾਂ ਦੀ ਮੌ ਤ ਹੋ ਗਈ ਸੀ। ਭਾਰਤੀ ਹਵਾਈ ਫੌਜ ਨੇ ਟਵੀਟ ਕਰਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਅਤੇ ਜਹਾਜ਼ ਵਿੱਚ ਸਵਾਰ 11 ਹੋਰ ਵਿਅਕਤੀਆਂ ਦੀ ਇਸ ਮੰਦ ਭਾਗੀ ਦੁਰਘਟ ਨਾ ਵਿੱਚ ਮੌ ਤ ਹੋ ਗਈ। ਬਿਪਨ ਰਾਵਤ 63 ਸਾਲਾਂ ਦੇ ਸਨ।