‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮ੍ਰਿ ਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਮੂਸਾ ਵਿਖੇ ਲਿਆਂਦੀ ਗਈ ਹੈ। ਮੂਸੇਵਾਲਾ ਦੀ ਮ੍ਰਿ ਤਕ ਦੇਹ ਨੂੰ ਕੱਲ੍ਹ ਪੋਸਟਮਾਰਟਮ ਤੋਂ ਬਾਅਦ ਹਸਪਤਾਲ ਵਿੱਚ ਹੀ ਰੱਖਿਆ ਗਿਆ ਸੀ। ਮੂਸੇਵਾਲਾ ਨੂੰ ਆਖਰੀ ਵਾਰ ਵੇਖਣ ਲਈ ਉਨ੍ਹਾਂ ਦੇ ਘਰ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਹਨ। ਸਭ ਦੀਆਂ ਅੱਖਾਂ ਨਮ ਹਨ। ਮੂਸੇਵਾਲਾ ਦੇ ਪ੍ਰਸੰਸਕਾਂ ਵੱਲੋਂ ਮੂਸੇਵਾਲਾ ਜ਼ਿੰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਹਨ। ਮੂਸੇਵਾਲਾ ਦਾ ਅੰ ਤਿਮ ਸਸਕਾਰ ਅੱਜ ਦੁਪਹਿਰ 12 ਵਜੇ ਕੀਤਾ ਜਾਵੇਗਾ। ਸਵੇਰੇ 11 ਵਜੇ ਮੂਸੇਵਾਲਾ ਦੇ ਅੰ ਤਿਮ ਦਰਸ਼ਨ ਸ਼ੁਰੂ ਹੋਣਗੇ। ਮੂਸੇਵਾਲਾ ਦਾ ਐਤਵਾਰ ਨੂੰ ਦਿਨ ਦਿਹਾੜੇ ਜਵਾਹਰਕੇ ਵਿਖੇ ਗੋ ਲੀਆਂ ਮਾ ਰ ਕੇ ਕਤ ਲ ਕਰ ਦਿੱਤਾ ਗਿਆ ਸੀ।